ਨਵੀਂ ਦਿੱਲੀ, ਹਰਿਆਣਾ ਕਾਂਗਰਸ ਦੀ ਸਾਬਕਾ ਆਗੂ ਕਿਰਨ ਚੌਧਰੀ ਅਤੇ ਉਨ੍ਹਾਂ ਦੀ ਧੀ ਸ਼ਰੂਤੀ ਚੌਧਰੀ ਅੱਜ ਇੱਥੇ ਆਪਣੇ ਸਮਰਥਕਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਕਿਰਨ ਚੌਧਰੀ ਅਤੇ ਸ਼ਰੂਤੀ ਚੌਧਰੀ ਨੇ ਮੰਗਲਵਾਰ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਦੋਸ਼ ਲਾਇਆ ਸੀ ਕਿ ਪਾਰਟੀ ਦੀ ਸੂਬਾ ਇਕਾਈ ਨੂੰ ਨਿੱਜੀ ਜਾਗੀਰ’ ਵਾਂਗ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦਾ ਅਸਿੱਧਾ ਇਸ਼ਾਰਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਵੱਲ ਮੰਨਿਆ ਜਾਂਦਾ ਹੈ। ਕਿਰਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੰਸੀਲਾਲ ਦੀ ਨੂੰਹ ਹੈ ਅਤੇ ਤੋਸ਼ਾਮ ਭਿਵਾਨੀ ਜ਼ਿਲ੍ਹੇ ਦੀ ਵਿਧਾਇਕਾ ਹੈ।
Related Posts
ਮੂਸੇਵਾਲਾ ਕਤਲਕਾਂਡ: ਅੰਕਿਤ ਸੇਰਸਾ ਤੇ ਸਚਿਨ ਚੌਧਰੀ ਦਾ ਮਿਲਿਆ 8 ਦਿਨਾਂ ਪੁਲਿਸ ਰਿਮਾਂਡ
ਮਾਨਸਾ, 15 ਜੁਲਾਈ- ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ‘ਚ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦੇ ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਚੌਧਰੀ…
ਲੁਧਿਆਣਾ ਤੋਂ ਬੁਰੀ ਤਰ੍ਹਾਂ ਹਾਰ ਰਹੇ ਨੇ ਬੈਂਸ ਭਰਾ
ਆਤਮ ਨਗਰ, 10 ਮਾਰਚ (ਬਿਊਰੋ)- ਪੰਜਾਬ ’ਚ 20 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ…
ਪੰਜਾਬ ‘ਚ ਵੱਡਾ ਐਨਕਾਊਂਟਰ, ਖ਼ਤਰਨਾਕ ਮੁਲਜ਼ਮ ਢੇਰ
ਅੰਮ੍ਰਿਤਸਰ : ਪੰਜਾਬ ਪੁਲਸ ਨੇ ਐਨਕਾਊਂਟਰ ਵਿਚ ਖ਼ਤਰਨਾਕ ਗੈਂਗਸਟਰ ਲੰਡਾ ਹਰੀਕੇ ਦੇ ਸ਼ੂਟਰ ਨੂੰ ਢੇਰ ਕਰ ਦਿੱਤਾ ਹੈ। ਡੀ. ਆਈ.…