ਸੁਲਤਾਨਪੁਰ ਲੋਧੀ : ਅਰਮੀਨੀਆ ’ਚ ਜਿਹੜੇ 12 ਪੰਜਾਬੀ ਮੁੰਡੇ ਜੇਲ੍ਹ ’ਚ ਫਸੇ ਹੋਏ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Balbir Singh Seechewal) ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਮੁੰਡਿਆ ਨੂੰ ਅਰਮੀਨੀਆ ਦੀ ਜੇਲ੍ਹ ‘ਚੋਂ ਛੁਡਵਾਉਣ ਲਈ ਭਾਰਤ ਸਰਕਾਰ ਤਕ ਪਹੁੰਚ ਕਰਨ ਦੀ ਅਪੀਲ ਕੀਤੀ। ਨਿਰਮਲ ਕੁਟੀਆ ਸੁਲਤਾਨਪੁਰ ਪਹੁੰਚੇ ਇਨ੍ਹਾਂ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਵੀ ਠੱਗ ਲਏ ਤੇ ਉਨ੍ਹਾਂ ਦੇ ਮੁੰਡਿਆਂ ਨੂੰ ਅਰਮੀਨੀਆ ਦੀ ਜੇਲ੍ਹ ’ਚ ਫਸਾ ਦਿੱਤਾ।
ਅਰਮੀਨੀਆ ਦੀ ਜੇਲ੍ਹ ’ਚ ਫਸੇ 12 ਪੰਜਾਬੀ ਮੁੰਡੇ, ਪਰਿਵਾਰਕ ਮੈਂਬਰਾਂ ਨੇ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ
