ਖਡੂਰ ਸਾਹਿਬ : ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਐਂਡ ਟ੍ਰੇਨਿੰਗ ਐੱਨਡੀ ਵਿੰਗ ਚੌਥਾ ਕੋਰਸ ਦੇ ਵਿਦਿਆਰਥੀਆਂ ਗੁਰਸਿਮਰਨ ਸਿੰਘ ਵਾਲੀਆ ਕਪੂਰਥਲਾ ਨੇ ਫਲਾਇੰਗ ਅਫਸਰ ਵਜੋਂ ਅਤੇ ਹਰਵੀਰ ਸਿੰਘ ਬਠਿੰਡਾ ਨੇ ਸਬ ਲੈਫਟੀਨੈਂਟ ਵਜੋਂ ਜੁਆਇਨ ਕੀਤਾ। ਇਸ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਬਲਵਿੰਦਰ ਸਿੰਘ ਵੀਐੱਸਐੱਮ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਗਰੁੱਪ ਕੈਪਟਨ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਸੰਸਥਾ ਤੋਂ 19 ਵਿਦਿਆਰਥੀਆਂ ਨੇ ਐੱਨਡੀਏ ‘ਚ ਜੁਆਇਨਿੰਗ ਕਰ ਲਈ ਹੈ ਤੇ 4 ਵਿਦਿਆਰਥੀ ਇਸ ਮਹੀਨੇ ਦੇ ਆਖਰੀ ਹਫਤੇ ਜੁਆਇਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਤੋਂ ਸੰਸਥਾ ਵਿੱਚੋਂ 8 ਲੜਕੀਆਂ ਵੀ ਐੱਨਡੀਏ ਦੀ ਟ੍ਰੇਨਿੰਗ ਲੈ ਰਹੀਆਂ ਹਨ। ਇਸ ਮੌਕੇ ਸੰਸਥਾ ਦਾ ਸਮੂਹ ਸਟਾਫ, ਬਾਬਾ ਗੁਰਪ੍ਰੀਤ ਸਿੰਘ ਅਤੇ ਬਾਬਾ ਬਲਦੇਵ ਸਿੰਘ ਆਦਿ ਹਾਜ਼ਰ ਸਨ।
Related Posts
ਕਿਸਾਨ 21 ਨੂੰ ਦਿੱਲੀ ਚੱਲੋ ਦੇ ਐਲਾਨ ’ਤੇ ਕਾਇਮ: ਪੰਧੇਰ ਨੇ ਸਰਕਾਰ ਨੂੰ ਮੰਗਾਂ ਮੰਨਣ ਲਈ ਕਿਹਾ
ਚੰਡੀਗੜ੍ਹ, 20 ਫਰਵਰੀ ਕਿਸਾਨ ਜਥੇਬੰਦੀਆਂ ਦੇ 21 ਫਰਵਰੀ ਦੇ ਦਿੱਲੀ ਚੱਲੋ ਸੱਦੇ ਤਹਿਤ ਵੱਡੀ ਗਿਣਤੀ ’ਚ ਕਿਸਾਨ ਪੰਜਾਬ ਤੇ ਹਰਿਆਣਾ…
ਭਲਕੇ ਹੋਏਗਾ ਸ਼ਹੀਦ ਗੱਜਣ ਸਿੰਘ ਪਚਰੰਡਾ ਦਾ ਸੰਸਕਾਰ
ਨੂਰਪੁਰ ਬੇਦੀ, 12 ਅਕਤੂਬਰ (ਦਲਜੀਤ ਸਿੰਘ)- ਜੰਮੂ ਕਸ਼ਮੀਰ ਦੇ ਰਾਜੌਰੀ ਖੇਤਰ ਦੇ ਸੂਰਨਕੋਟ ਵਿਖੇ ਸ਼ਹੀਦ ਹੋਏ ਨੂਰਪੁਰਬੇਦੀ ਬਲਾਕ ਦੇ ਸੈਨਿਕ…
ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਇਸ ਵਾਰ ਕਾਗ਼ਜ਼ ਰਹਿਤ ਹੋਵੇਗਾ ਪੰਜਾਬ ਦਾ ਬਜਟ
ਚੰਡੀਗੜ੍ਹ, 25 ਮਈ- ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਦੀ ਤੰਦਰੁਸਤੀ ਨੂੰ ਮੱਦੇਨਜ਼ਰ ਰੱਖਦਿਆਂ ਵੱਡਾ ਐਲਾਨ ਕੀਤਾ ਹੈ।…