ਲੁਧਿਆਣਾ : ਜ਼ਬਰਦਸਤ ਗਰਮੀ ਤੇ ਲੂ ਦੀ ਚਪੇਟ ’ਚ ਆਏ ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਸੂਬੇ ਬੁੱਧਵਾਰ ਨੂੰ ਤੰਦੂਰ ਵਾਂਗ ਤਪੇ। ਹਾਲਤ ਇਹ ਰਹੀ ਕਿ ਬਹੁਤੀ ਥਾਈਂ ਤਾਪਮਾਨ ਆਮ ਨਾਲੋਂ ਛੇ ਤੋਂ ਸੱਤ ਡਿਗਰੀ ਸੈਲਸੀਅਸ ਤੱਕ ਵੱਧ ਦਰਜ ਕੀਤਾ ਗਿਆ। ਗਰਮੀ ਤੇ ਲੂ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।
ਪੰਜਾਬ ਦੇ ਕਈ ਜ਼ਿਲ੍ਹੇ ਬੁੱਧਵਾਰ ਨੂੰ ਜ਼ਬਰਦਸਤ ਗਰਮੀ ਤੇ ਲੂ ਦੀ ਚਪੇਟ ’ਚ ਰਹੇ। ਲੁਧਿਆਣਾ ਤੇ ਬਠਿੰਡਾ ’ਚ ਅੱਤ ਦੀ ਲੂ ਚੱਲੀ। ਇਨ੍ਹਾਂ ਜ਼ਿਲ੍ਹਿਆਂ ’ਚ ਦੁਪਹਿਰ 12 ਤੋਂ ਸ਼ਾਮ ਚਾਰ ਵਜੇ ਦੌਰਾਨ ਜ਼ਬਰਦਸਤ ਗਰਮੀ ਰਹੀ। ਓਧਰ ਅੰਮ੍ਰਿਤਸਰ, ਪਠਾਨਕੋਟ, ਪਟਿਆਲਾ, ਗੁਰਦਾਸਪੁਰ ਤੇ ਚੰਡੀਗੜ੍ਹ ’ਚ ਵੀ ਲੂ ਦੀ ਚਪੇਟ ’ਚ ਰਹੇ। ਵਿਭਾਗ ਮੁਤਾਬਕ ਪੰਜਾਬ ’ਚ ਫ਼ਰੀਦਕੋਟ ਸਭ ਤੋਂ ਗਰਮ ਰਿਹਾ, ਇੱਥੇ ਦਿਨ ਦਾ ਤਾਪਮਾਨ 47.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ ਛੇ ਡਿਗਰੀ ਜ਼ਿਆਦਾ ਸੀ। ਇਸੇ ਤਰ੍ਹਾਂ ਪਠਾਨਕੋਟ ’ਚ 47.4, ਅੰਮ੍ਰਿਤਸਰ ’ਚ 46.0, ਚੰਡੀਗੜ੍ਹ ’ਚ 45.5, ਲੁਧਿਆਣਾ ’ਚ 45, ਪਟਿਆਲਾ ’ਚ 45.3 ਤੇ ਬਠਿੰਡਾ ’ਚ 45.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਨ੍ਹਾਂ ਸਾਰੇ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ ਆਮ ਨਾਲੋਂ 6.1 ਤੋਂ 6.6 ਡਿਗਰੀ ਸੈਲਸੀਅਸ ਵੱਧ ਰਿਹਾ। ਉੱਥੇ ਹੀ ਗੁਰਦਾਸਪੁਰ ਤੇ ਫਿਰੋਜ਼ਪੁਰ ’ਚ 45.0, ਰੂਪਨਗਰ ’ਚ 44.2, ਬਰਨਾਲਾ ’ਚ 44.3 ਤੇ ਜਲੰਧਰ ’ਚ 43.8 ਡਿਗਰੀ ਸੈਲਸੀਅਸ ਤਾਪਮਾਨ ਰਿਹਾ।