ਲੰਡਨ, 27 ਅਗਸਤ (ਦਲਜੀਤ ਸਿੰਘ)- ਪਾਕਿਸਤਾਨ ਨੂੰ ਉਸ ਸਮੇਂ ਇਕ ਵਾਰ ਫਿਰ ਝਟਕਾ ਲੱਗਿਆ ਜਦੋਂ ਬ੍ਰਿਟੇਨ ਸਰਕਾਰ ਨੇ ਆਪਣੇ ਦੇਸ਼ ਵਿਚ ਯਾਤਰਾ ਪਾਬੰਦੀਆਂ ਨੂੰ ਲੈ ਕੇ ਉਸ ਨੂੰ ‘ਰੈੱਡ ਲਿਸਟ’ ਤੋਂ ਹਟਾਉਣ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨ ਦੇ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਹਾਈ ਕਮਿਸ਼ਨ ਅਤੇ ਬ੍ਰਿਿਟਸ਼ ਪਾਕਿਸਤਾਨੀ ਸਾਂਸਦ ਬ੍ਰਿਟੇਨ ਦੀ ਸਰਕਾਰ ਨਾਲ ਸੂਚੀ ਤੋਂ ਹਟਾਉਣ ਲਈ ਹਫ਼ਤਿਆਂ ਤੋਂ ਪੈਰਵੀ ਕਰ ਰਹੇ ਸਨ।
ਬ੍ਰਿਟੇਨ ਸਰਕਾਰ ਨੇ ਵੀਰਵਾਰ ਨੂੰ ਯਾਤਰਾ ਪਾਬੰਦੀਆਂ ਦੀ ਸਮੀਖਿਆ ਕੀਤੀ ਅਤੇ ਫਿਲਹਾਲ ਇਸ ਵਿਚ ਕੋਈ ਤਬਦੀਲੀ ਨਹੀਂ ਕੀਤੀ। ਬ੍ਰਿਟੇਨ ਸਰਕਾਰ ਦਾ ਇਹ ਫ਼ੈਸਲਾ ਪਾਕਿਸਤਾਨ ਦੇ ਉਹਨਾਂ ਯਾਤਰੀਆਂ ਲਈ ਇਕ ਝਟਕਾ ਹੈ ਜਿਹਨਾਂ ਨੂੰ ਇੱਥੇ ਆਉਣ ‘ਤੇ 2,250 ਪੌਂਡ ਦੇ ਖਰਚ ‘ਤੇ 10 ਦਿਨ ਲਈ ਹੋਟਲ ਕੁਆਰੰਟੀਨ ਵਿਚ ਰਹਿਣਾ ਹੋਵੇਗਾ।