ਲਾਹੌਰ, ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਨੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਖ਼ਿਲਾਫ਼ ਕੀਤੀ ਟਿੱਪਣੀ ਲਈ ਮੁਆਫ਼ੀ ਮੰਗੀ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ‘ਚ ਖੇਡੇ ਮੈਚ ਦੌਰਾਨ ਕਾਮਰਾਨ ਨੇ ਅਰਸ਼ਦੀਪ ਦੇ ਸਿੱਖ ਧਰਮ ਦਾ ਮਜ਼ਾਕ ਉਡਾਇਆ, ਜਿਸ ਦਾ ਵੀਡੀਓ ਵਾਇਰਲ ਹੋ ਗਿਆ। ਇਸ ’ਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਹਰਭਜਨ ਨੂੰ ਟੈਗ ਕਰਦੇ ਹੋਏ ਕਾਮਰਾਨ ਨੇ ਐਕਸ ‘ਤੇ ਲਿਖਿਆ, ‘ਮੈਨੂੰ ਆਪਣੀਆਂ ਹਾਲੀਆ ਟਿੱਪਣੀਆਂ ’ਤੇ ਬਹੁਤ ਅਫਸੋਸ ਹੈ ਅਤੇ ਮੈਂ ਹਰਭਜਨ ਸਿੰਘ ਅਤੇ ਸਿੱਖ ਭਾਈਚਾਰੇ ਤੋਂ ਦਿਲੋਂ ਮੁਆਫੀ ਮੰਗਦਾ ਹਾਂ। ਮੇਰੇ ਸ਼ਬਦ ਗਲਤ ਅਤੇ ਅਪਮਾਨਜਨਕ ਸਨ। ਮੈਂ ਦੁਨੀਆ ਭਰ ਦੇ ਸਿੱਖਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਮੇਰਾ ਕਦੇ ਵੀ ਕਿਸੇ ਦੀ ਭਾਵਨਾ ਨੂੰ ਸੱਟ ਮਾਰਨ ਦਾ ਇਰਾਦਾ ਨਹੀਂ ਸੀ। ਮੈਨੂੰ ਸੱਚਮੁੱਚ ਅਫ਼ਸੋਸ ਹੈ।’
Related Posts
ਤੀਜਾ ਟੀ-20: ਨਿਊਜ਼ੀਲੈਂਡ ਨੇ ਜਿੱਤਿਆ ਟਾਸ, ਟੀਮ ਇੰਡੀਆ ਦੀ ਪਹਿਲਾਂ ਬੱਲੇਬਾਜ਼ੀ
ਨੇਪੀਅਰ, 22 ਨਵੰਬਰ- ਭਾਰਤ ਖ਼ਿਲਾਫ਼ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। Post Views: 7
ਭਾਰਤ ਦੀ ਝੋਲੀ ਵਿਚ ਪਹਿਲਾ ਸੋਨ ਤਗਮਾ, ਭਾਲਾ ਸੁੱਟਣ (ਜੈਵਲਿਨ ਥ੍ਰੋ) ਮੁਕਾਬਲੇ ਵਿਚ ਨੀਰਜ ਚੋਪੜਾ ਨੇ ਜਿੱਤਿਆ ਸੋਨੇ ਦਾ ਤਗਮਾ
ਟੋਕੀਓ, 7 ਅਗਸਤ (ਦਲਜੀਤ ਸਿੰਘ)- ਭਾਲਾ ਸੁੱਟਣ (ਜੈਵਲਿਨ ਥ੍ਰੋ) ਮੁਕਾਬਲੇ ਵਿਚ ਨੀਰਜ ਚੋਪੜਾ ਨੇ ਸੋਨੇ ਦਾ ਤਗਮਾ ਜਿੱਤਿਆ ਹੈ |…
MS Dhoni IPL 2025 ‘ਚ ਖੇਡਣਗੇ ਕਿ ਨਹੀਂ….
ਨਈ ਦੁਨੀਆ : ਚੇਨਈ ਸੁਪਰ ਕਿੰਗਜ਼ (CSK) ਦੇ ਪ੍ਰਸ਼ੰਸਕਾਂ ਲਈ ਇਹ ਇਕ ਭਾਵਨਾਤਮਕ ਸਵਾਲ ਹੈ ਕਿ ਕੀ ਮਹਿੰਦਰ ਸਿੰਘ ਧੋਨੀ…