ਚੰਡੀਗੜ੍ਹ, ਅੱਜ ਸਵੇਰੇ 8.30 ਵਜੇ ਦੇ ਕਰੀਬ ਇੱਕ ਵਿਅਕਤੀ ਸੈਕਟਰ 17 ਸਥਿਤ ਪੁਰਾਣੇ ਕੋਰਟ ਕੰਪਲੈਕਸ ਨੇੜੇ ਮੋਬਾਈਲ ਟਾਵਰ ਉੱਤੇ ਚੜ੍ਹ ਗਿਆ। ਟਾਵਰ ਉੱਤੇ ਚੜ੍ਹਿਆ ਵਿਅਕਤੀ ਹਰਿਆਣਾ ਦੇ ਜੀਂਦ ਸ਼ਹਿਰ ਦਾ ਹੈ। ਉਸ ਨੇ ਦੱਸਿਆ ਕਿ ਜ਼ਮੀਨੀ ਝਗੜੇ ਕਾਰਨ ਪ੍ਰੇਸ਼ਾਨ ਹੈ ਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਉਸ ਦਾ ਮਸਲਾ ਹੱਲ ਨਹੀਂ ਹੋ ਰਿਹਾ। ਇਸ ਕਾਰਨ ਉਹ ਸੈਕਟਰ 17 ਸਥਿਤ ਇਸ ਟਾਵਰ ‘ਤੇ ਚੜ੍ਹ ਗਿਆ। ਸੂਚਨਾ ਮਿਲਦੇ ਸਾਰ ਚੰਡੀਗੜ੍ਹ ਪੁਲੀਸ ਦੇ ਅਧਿਕਾਰੀ ਮੌਕੇ ਉੱਤੇ ਪਹੁੰਚੇ। ਪੁਲੀਸ ਦੀਆਂ ਗੱਡੀਆਂ ਦੇਖ ਇਸ ਵਿਅਕਤੀ ਨੇ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ, ਜਿਸ ਕਰਕੇ ਪੁਲੀਸ ਅਧਿਕਾਰੀ ਵੀ ਪਿੱਛੇ ਹੋ ਗਏ। ਮੌਕੇ ਉੱਤੇ ਚੰਡੀਗੜ੍ਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਵਿਅਕਤੀ ਨੇ ਦੱਸਿਆ ਕਿ ਉਸ ਦਾ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੀ ਤਹਿਸੀਲ ਸਰਦੂਲਗੜ੍ਹ ਅਧੀਨ ਆਉਂਦੇ ਪਿੰਡ ਜਟਾਣਾ ਵਿਖੇ ਜ਼ਮੀਨੀ ਝਗੜਾ ਹੈ, ਜਦੋਂ ਤੱਕ ਉਸ ਦਾ ਝਗੜਾ ਹੱਲ ਨਹੀਂ ਹੋ ਜਾਂਦਾ ਅਤੇ ਉਸ ਦੀ ਮੁਲਾਕਾਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਉਹ ਟਾਵਰ ਤੋਂ ਨਹੀਂ ਉਤਰੇਗਾ।
Related Posts
ਸੀ. ਆਈ. ਐੱਸ. ਸੀ. ਈ. ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ
ਨਵੀਂ ਦਿੱਲੀ, 24 ਜੁਲਾਈ (ਦਲਜੀਤ ਸਿੰਘ)- ਕੌਂਸਲ ਆਫ਼ ਦਿ ਇੰਡੀਅਨ ਸਕੂਲ ਸਰਟੀਫ਼ਿਕੇਟ (ਸੀ. ਆਈ. ਐੱਸ. ਸੀ. ਈ.) ਨੇ ਸ਼ਨੀਵਾਰ ਯਾਨੀ…
ਫਗਵਾੜਾ ‘ਚ ਵਾਪਰੇ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ
ਫਗਵਾੜਾ- ਫਗਵਾੜਾ ‘ਚ ਹੁਸ਼ਿਆਰਪੁਰ ਰੋਡ ‘ਤੇ ਸ਼ਨੀਵਾਰ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ…
ਨਗਰ ਨਿਗਮ ਦੀ ਵੱਡੀ ਕਾਰਵਾਈ, Nestle ਨੂੰ 1.25 ਕਰੋੜ ਰੁਪਏ ਦਾ ਕੀਤਾ ਨੋਟਿਸ ਜਾਰੀ
ਮੋਗਾ। ਨਗਰ ਨਿਗਮ ਮੋਗਾ ਨੇ ਨੈਸਲੇ ਕੰਪਨੀ ਨੂੰ 1 ਕਰੋੜ 16 ਲੱਖ 18 ਹਜ਼ਾਰ ਰੁਪਏ ਅਦਾ ਕਰਨ ਦਾ ਨੋਟਿਸ ਜਾਰੀ…