ਚੰਡੀਗੜ੍ਹ : ਮੁੱਖ ਮੰਤਰੀ ਵੱਲੋਂ ਬੁਲਾਈ ਸਮੀਖਿਆ ਮੀਟਿੰਗ ’ਚ ਸੋਮਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਵਿਧਾਇਕ ਕੁੰਵਰ ਵਿਜੇ ਪ੍ਰਤਾਪ, ਅਜੇ ਗੁਪਤਾ ਤੇ ਇੰਦਰਬੀਰ ਸਿੰਘ ਨਿੱਝਰ ਸ਼ਾਮਲ ਨਹੀਂ ਹੋਏ। ਪਤਾ ਲੱਗਾ ਹੈ ਕਿ ਡਾ. ਨਿੱਝਰ ਚਾਰ ਜੂਨ ਤੋਂ ਬਾਅਦ ਤੋਂ ਕੈਨੇਡਾ ਚਲੇ ਗਏ ਇਸ ਲਈ ਬੈਠਕ ’ਚ ਨਹੀਂ ਪੁੱਜੇ। ਕੁੰਵਰ ਤਾਂ ਪਿਛਲੇ ਲੰਬੇ ਸਮੇਂ ਤੋਂ ਹੀ ਵੱਖ-ਵੱਖ ਮੰਚਾਂ ’ਤੇ ਆਪਣੀ ਰਾਇ ਰੱਖਦੇ ਆਏ ਹਨ ਜੋ ਅਕਸਰ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਜਾਂਦੀ ਹੈ। ਪਰ ਦੋ ਦਿਨ ਤੋਂ ਅਜੇ ਗੁਪਤਾ ਦਾ ਵੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ’ਚ ਕੁਲਦੀਪ ਧਾਲੀਵਾਲ ਬੈਠੇ ਹਨ ਤੇ ਉਹ ਕਹਿੰਦੋੇ ਨਜ਼ਰ ਆ ਰਹੇ ਹਨ ਕਿ ਅਸੀਂ ਬਦਲਾਅ ਦਾ ਨਾਅਰਾ ਦੇ ਕੇ ਸੱਤਾ ’ਚ ਆਏ ਸੀ ਪਰ ਅਸੀਂ ਕੀ ਬਦਲਾਅ ਕੀਤਾ? ਰਿਸ਼ਵਤਖੋਰੀ ਪਹਿਲਾਂ ਨਾਲੋਂ ਜ਼ਿਆਦਾ ਵਧ ਗਈ ਤੇ ਅਫ਼ਸਰ ਕਿਸੇ ਦੀ ਸੁਣਵਾਈ ਨਹੀਂ ਕਰਦੇ। ਇਸਦੇ ਨਾਲ ਹੀ ਕੁੰਵਰ ਵਿਜੇ ਪ੍ਰਤਾਪ ਤੇ ਅਜੇ ਗੁਪਤਾ ਦੀ ਗ਼ੈਰ ਹਾਜ਼ਰੀ ਨੇ ਸਿਆਸੀ ਹਲਕਿਆਂ ’ਚ ਚਰਚਾ ਛੇੜ ਦਿੱਤੀ ਹੈ।
Related Posts
ਸਾਡੀ ਵੋਟ ਚੰਨੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਕਰੇਗੀ ਨਿਰਭਰ : ਰਾਵਤ
ਨਵੀਂ ਦਿੱਲੀ, 20 ਅਕਤੂਬਰ (ਦਲਜੀਤ ਸਿੰਘ)- ਕੈਪਟਨ ਦੇ ਨਵੀਂ ਪਾਰਟੀ ਅਤੇ ਭਾਜਪਾ ਦੇ ਸਮਰਥਨ ਕਰਨ ਦੇ ਐਲਾਨ ‘ਤੇ ਹਰੀਸ਼ ਰਾਵਤ…
ਮੁੜ ਚਰਚਾ ‘ਚ ਮਾਈਨਿੰਗ ਦਾ ਮੁੱਦਾ, ਟਰਾਂਸਪੋਰਟਰਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ
ਜਲੰਧਰ, 2 ਮਈ- ਪੰਜਾਬ ਵਿਚ ਮਾਈਨਿੰਗ ਦਾ ਮੁੱਦਾ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਆ ਗਿਆ ਹੈ। ਬੰਦ ਪਈਆਂ ਰੇਤਾ…
ਸੁਖਪਾਲ ਸਿੰਘ ਖਹਿਰਾ ਦਾ ਭਗਵੰਤ ਮਾਨ ਨੂੰ ਸਵਾਲ, ਕਿਹਾ – ਦਸੋ ਕਿੰਨੇ ਭ੍ਰਿਸ਼ਟ ਅਫਸਰ ਫੜੇ ?
ਚੰਡੀਗੜ੍ਹ, 26 ਅਪ੍ਰੈਲ (ਬਿਊਰੋ)- ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਵਲੋਂ ਟਵੀਟ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ…