ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਐਤਵਾਰ ਨੂੰ ਜ਼ਬਰਦਸਤ ਗਰਮੀ ਪਈ। ਲੁਧਿਆਣਾ, ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਫ਼ਰੀਦਕੋਟ ’ਚ ਦਿਨ ਵੇਲੇ ਲੂ ਚੱਲੀ। ਇਸ ਕਾਰਨ ਸੜਕਾਂ ਤੇ ਬਾਜ਼ਾਰਾਂ ’ਚ ਸੰਨਾਟਾ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਪੰਜਾਬ ’ਚ ਫ਼ਰੀਦਕੋਟ ਸਭ ਤੋਂ ਗਰਮ ਰਿਹਾ। ਉੱਥੇ ਦਿਨ ਤਾਪਮਾਨ 47.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਹੜਾ ਆਮ ਨਾਲੋਂ ਛੇ ਡਿਗਰੀ ਵੱਧ ਰਿਹਾ। ਇਹ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ। ਉੱਥੇ ਬਠਿੰਡਾ ’ਚ ਦਿਨ ਦਾ ਤਾਪਮਾਨ 46.9 ਡਿਗਰੀ ਰਿਹਾ, ਜਿਹੜਾ ਆਮ ਨਾਲੋਂ 5.5 ਡਿਗਰੀ ਜ਼ਿਆਦਾ ਸੀ। ਬਠਿੰਡਾ ’ਚ ਲਗਾਤਾਰ ਮੌਸਮ ਸਭ ਤੋਂ ਵੱਧ ਗਰਮ ਚੱਲ ਰਿਹਾ ਹੈ। ਚੰਡੀਗੜ੍ਹ, ਪਠਾਨਕੋਟ ਤੇ ਅੰਮ੍ਰਿਤਸਰ ’ਚ ਦਿਨ ਦਾ ਤਾਪਮਾਨ 45.2, ਪਟਿਆਲਾ ’ਚ 45.7, ਲੁਧਿਆਣਾ ’ਚ 44.8, ਜਲੰਧਰ ’ਚ 42.7, ਰੋਪੜ ’ਚ 43.4 ਤੇ ਗੁਰਦਾਸਪੁਰ ’ਚ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
Related Posts
IAS ਵਰੁਣ ਰੂਜਮ ਬਣੇ ਸੁਖਜਿੰਦਰ ਰੰਧਾਵਾ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ
ਚੰਡੀਗੜ੍ਹ, 23 ਸਤੰਬਰ (ਦਲਜੀਤ ਸਿੰਘ)- ਮਾਰਕਫੈੱਡ ਦੇ ਮੈਨੇਜਿੰਗ ਡਾਇਰੈਟਰ ਵਰੁਣ ਰੂਜਮ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ…
ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ, ਕੀਤਾ ਇਹ ਵੱਡਾ ਐਲਾਨ
ਪਟਿਆਲਾ-: ‘ਆਪ’ ਸਰਕਾਰ ਵਲੋਂ ਸੂਬੇ ਵਿਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਬ-ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਲਜੇਸ਼ਨ (ਸਮੈਮ) ਸਕੀਮ ਅਧਿਨ ਵੱਖ-ਵੱਖ…
ਪੰਜਾਬ ‘ਚ ਵੱਡਾ ਹਾਦਸਾ, ਮੌਕੇ ‘ਤੇ ਚਾਰ ਲੋਕਾਂ ਦੀ ਮੌਤ
ਸੁਨਾਮ – ਸਥਾਨਕ ਸੁਨਾਮ-ਪਟਿਆਲਾ ਰੋਡ ‘ਤੇ ਬਿਸ਼ਨਪੁਰਾ ਪਿੰਡ ਕੋਲ ਦਿਹਾੜੀ ਕਰਨ ਜਾ ਰਹੇ ਮਜ਼ਦੂਰਾਂ ਉੱਤੇ ਕੈਂਟਰ ਚਾਲਕ ਵੱਲੋਂ ਕੈਂਟਰ ਚੜ੍ਹਾ…