ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਐਤਵਾਰ ਨੂੰ ਜ਼ਬਰਦਸਤ ਗਰਮੀ ਪਈ। ਲੁਧਿਆਣਾ, ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਫ਼ਰੀਦਕੋਟ ’ਚ ਦਿਨ ਵੇਲੇ ਲੂ ਚੱਲੀ। ਇਸ ਕਾਰਨ ਸੜਕਾਂ ਤੇ ਬਾਜ਼ਾਰਾਂ ’ਚ ਸੰਨਾਟਾ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਪੰਜਾਬ ’ਚ ਫ਼ਰੀਦਕੋਟ ਸਭ ਤੋਂ ਗਰਮ ਰਿਹਾ। ਉੱਥੇ ਦਿਨ ਤਾਪਮਾਨ 47.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਹੜਾ ਆਮ ਨਾਲੋਂ ਛੇ ਡਿਗਰੀ ਵੱਧ ਰਿਹਾ। ਇਹ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ। ਉੱਥੇ ਬਠਿੰਡਾ ’ਚ ਦਿਨ ਦਾ ਤਾਪਮਾਨ 46.9 ਡਿਗਰੀ ਰਿਹਾ, ਜਿਹੜਾ ਆਮ ਨਾਲੋਂ 5.5 ਡਿਗਰੀ ਜ਼ਿਆਦਾ ਸੀ। ਬਠਿੰਡਾ ’ਚ ਲਗਾਤਾਰ ਮੌਸਮ ਸਭ ਤੋਂ ਵੱਧ ਗਰਮ ਚੱਲ ਰਿਹਾ ਹੈ। ਚੰਡੀਗੜ੍ਹ, ਪਠਾਨਕੋਟ ਤੇ ਅੰਮ੍ਰਿਤਸਰ ’ਚ ਦਿਨ ਦਾ ਤਾਪਮਾਨ 45.2, ਪਟਿਆਲਾ ’ਚ 45.7, ਲੁਧਿਆਣਾ ’ਚ 44.8, ਜਲੰਧਰ ’ਚ 42.7, ਰੋਪੜ ’ਚ 43.4 ਤੇ ਗੁਰਦਾਸਪੁਰ ’ਚ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਸੂਬੇ ‘ਚ ਗਰਮੀ ਦਾ ਕਹਿਰ ਜਾਰੀ, ਫ਼ਰੀਦਕੋਟ ’ਚ ਤਾਪਮਾਨ 47 ਤੋਂ ਪਾਰ
