ਪਟਿਆਲਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਦੋ ਸਾਲ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਸਨ, ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਰੈਲੀ ਵਿੱਚ ਸ਼ਾਮਲ ਨਹੀਂ ਹੋਣਗੇ। ਪਟਿਆਲਾ ਲੋਕ ਸਭਾ ਹਲਕੇ ਤੋਂ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਭਾਜਪਾ ਉਮੀਦਵਾਰ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਕੈਪਟਨ ਅਮਰਿੰਦਰ ਅੱਜ ਪਟਿਆਲਾ ਵਿੱਚ ਨਹੀਂ ਆਉਣਗੇ। ਉਨ੍ਹਾਂ ਦੇ ਓਐੱਸਡੀ ਨੇ ਕਿਹਾ ਕਿ ਕੈਪਟਨ ਅਮਰਿੰਦਰ 14 ਮਈ ਤੋਂ ਬਿਮਾਰ ਹਨ ਤੇ ਦਿੱਲੀ ਦੇ ਘਰ ਆਰਾਮ ਕਰ ਰਹੇ ਹਨ। ਰੈਲੀ ’ਚ ਹਾਜ਼ਰ ਨਾ ਹੋਣ ਬਾਰੇ ਪ੍ਰਧਾਨ ਮੰਤਰੀ ਸਕੱਤਰੇਤ ਨੂੰ ਦੱਸ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੋਸਤ ਨੇ ਕਿਹਾ ਕਿ ਸਿਹਤ ਸਬੰਧੀ ਕੁਝ ਸਮੱਸਿਆਵਾਂ ਕਾਰਨ ਉਹ ਇਸ ਸਮਾਗਮ ’ਚ ਨਹੀਂ ਆਉਣਗੇ। ਸੂਤਰਾਂ ਦਾ ਕਹਿਣਾ ਹੈ ਕਿ ਸਮੁੱਚੀ ਚੋਣ ਮੁਹਿੰਮ ਨੂੰ ਇਸ ਤਰੀਕੇ ਨਾਲ ਵਿਉਂਤਿਆ ਗਿਆ ਸੀ ਕਿ ਕੈਪਟਨ ਅਮਰਿੰਦਰ ਆਪਣੀ ਪਤਨੀ ਦੇ ਪ੍ਰਚਾਰ ਨੂੰ ਆਖਰੀ ਪਲਾਂ ਸਿਖਰ ’ਤੇ ਲੈ ਜਾਣਗੇ ਪਰ ਅੱਜ ਦੀ ਵੱਡੀ ਰੈਲੀ ਵਿੱਚੋਂ ਉਨ੍ਹਾਂ ਗਾਇਬ ਹੋਣਾ ਪਾਰਟੀ ਤੇ ਉਮੀਦਵਾਰ ਲਈ ਝਟਕਾ ਹੈ।
Related Posts
ਖੇਤੀ ਕਾਨੂੰਨਾਂ ਵਿਰੁੱਧ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ
ਚੰਡੀਗੜ੍ਹ, 20 ਜੁਲਾਈ (ਦਲਜੀਤ ਸਿੰਘ)- ਖੇਤੀ ਕਾਨੂੰਨਾਂ ਵਿਰੁੱਧ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ । ਇਸੇ ਸੰਘਰਸ਼ ਦੇ ਚਲਦਿਆਂ ਲਗਾਤਾਰ ਕਿਸਾਨਾਂ…
ਦਿੱਲੀ ਦੇ ਕਿਡਨੀ ਟਰਾਂਸਪਲਾਂਟ ਰੈਕੇਟ ‘ਚ 50 ਸਾਲਾ ਮਹਿਲਾ ਡਾਕਟਰ ਸਮੇਤ 7 ਗ੍ਰਿਫ਼ਤਾਰ
ਦਿੱਲੀ ਪੁਲਿਸ ਨੇ ਕਿਡਨੀ ਟਰਾਂਸਪਲਾਂਟ ਰੈਕੇਟ ਬਾਰੇ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ‘ਚ ਇਕ ਵੱਡੇ ਹਸਪਤਾਲ ਦੀ ਮਹਿਲਾ ਡਾਕਟਰ ਸਮੇਤ…
ਕੱਪੜਿਆਂ ਦੀਆਂ ਫੜੀਆਂ ਨੂੰ ਲੱਗੀ ਅੱਗ, ਸੜ ਕੇ ਹੋਈਆਂ ਸੁਆਹ
ਪਟਿਆਲਾ : ਸ਼ਹਿਰ ਦੇ ਛੋਟੀ ਬਾਰਾਦਰੀ ਬਾਜ਼ਾਰ ਵਿਚ ਲੱਗੀਆਂ ਕੱਪੜਿਆਂ ਦੀਆਂ ਫੜੀਆਂ ਨੂੰ ਭਿਆਨਕ ਅੱਗ ਲਗ ਗਈ। ਲੱਕੜਾਂ ਤੇ ਤਰਪਾਲਾਂ…