ਨਵੀਂ ਦਿੱਲੀ, ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ ਮਤਦਾਨ ਹੋ ਰਿਹਾ ਹੈ। ਇਸ ਦੌਰਾਨ 49 ਸੀਟਾਂ ਲਈ ਅੱਠ ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਅੱਜ ਪਹਿਲੇ ਦੋ ਘੰਟਿਆਂ ’ਚ 10.28 ਫੀਸਦ ਪੋਲਿੰਗ ਹੋਈ ਹੈ। ਇਸ ਦੇ ਨਾਲ ਹੀ ਉੜੀਸਾ ਵਿਧਾਨ ਸਭਾ ਦੀਆਂ 35 ਸੀਟਾਂ ’ਤੇ ਵੀ ਵੋਟਿੰਗ ਹੋਵੇਗੀ| ਪੰਜਵੇਂ ਗੇੜ ਵਿੱਚ ਘੱਟੋ-ਘੱਟ 8.95 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਵੋਟਰਾਂ ਲਈ ਲਗਪਗ 94,732 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਲੋਕ ਸਭਾ ਚੋਣਾਂ ਦੇ ਆਖ਼ਰੀ ਤੇ ਸੱਤਵੇਂ ਗੇੜ ਲਈ ਮਤਦਾਨ ਪਹਿਲੀ ਜੂਨ ਨੂੰ ਹੋਵੇਗਾ, ਜਦਕਿ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਪੰਜਵੇਂ ਗੇੜ ਦੀ ਵੋਟਿੰਗ ਦੌਰਾਨ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਅਤੇ ਸਮ੍ਰਿਤੀ ਇਰਾਨੀ ਸਮੇਤ ਜਿੱਥੇ ਪੰਜ ਕੇਂਦਰੀ ਮੰਤਰੀਆਂ ਦੀ ਕਿਸਮਤ ਦਾਅ ’ਤੇ ਲੱਗੀ ਹੋਈ ਹੈ, ਉਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਵੀ ਪ੍ਰੀਖਿਆ ਹੈ। ਯੂਪੀ ਵਿੱਚ ਪੰਜਵੇਂ ਗੇੜ ਦੌਰਾਨ 14 ਲੋਕ ਸਭਾ ਸੀਟਾਂ ਅਤੇ ਇੱਕ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਲਈ ਅੱਜ ਮਤਦਾਨ ਹੋ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ-ਲਖਨਊ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ-ਅਮੇਠੀ, ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ-ਮੋਹਨਲਾਲਗੰਜ, ਕੇਂਦਰੀ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ-ਜਲੌਨ, ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜੋਤੀ-ਫਤਿਹਪੁਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ, ਜਦੋਂਕਿ ਰਾਹੁਲ ਗਾਂਧੀ ਰਾਏਬਰੇਲੀ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
Related Posts
ਵਿਰਾਟ ਕੋਹਲੀ ਨੇ ਲੰਬੀ ਛਾਲ ਲਗਾ ਕੇ ਟਾਪ-10 ‘ਚ ਕੀਤੀ ਜ਼ਬਰਦਸਤ ਵਾਪਸੀ
ਨਵੀਂ ਦਿੱਲੀ : ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਕਿੰਗ ਵਿੱਚ ਟਾਪ 10 ਵਿੱਚ ਵਾਪਸੀ…
ਮੁੱਖ ਮੰਤਰੀ ਚੰਨੀ ਨੇ ਹਿਮਾਚਲ ਦੇ ਬਗਲਾਮੁਖੀ ਮੰਦਿਰ ‘ਚ ਅੱਧੀ ਰਾਤ ਨੂੰ ਕੀਤਾ ਹਵਨ
ਧਰਮਸ਼ਾਲਾ, 4 ਫਰਵਰੀ (ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਦਿਨ ਬਾਕੀ ਹਨ ਅਤੇ ਜਿੱਤ ਲਈ ਹਰ ਆਗੂ ਪੂਰੀ…
ਰਵਨੀਤ ਬਿੱਟੂ ਤੇ ਰਾਜਾ ਵੜਿੰਗ ਵਿਚਕਾਰ ਮੁੜ ਛਿੜੀ ਜ਼ੁਬਾਨੀ ਜੰਗ
ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਜ਼ਿਮਨੀ ਚੋਣ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਇਕ ਵਾਰ ਮੁੜ ਕੇਂਦਰੀ ਰੇਲ ਰਾਜ ਮੰਤਰੀ…