ਜਗਰਾਓਂ: ਚੋਣ ਦੰਗਲ ਜਿੱਤਣ ਲਈ ‘ਨੇਤਾ ਜੀ’ ਦੀ ਭੁੱਖ, ਪਿਆਸ ਅਤੇ ਨੀਂਦ ਸਭ ਉਡੀ ਹੋਈ ਹੈ। ਦਿਨ ਚੜ੍ਹਦਿਆਂ ਹੀ ਜਨਤਾ ਦੀ ਕਚਹਿਰੀ ਵਿਚ ਇਮਤਿਹਾਨ ਲਈ ਪਹੁੰਚ ਰਹੇ ‘ਨੇਤਾ ਜੀ’ ਦੇਰ ਰਾਤ ਤਕ ਚੋਣ ਰੈਲੀਆਂ, ਮੀਟਿੰਗਾਂ ’ਚ ਇਸ ਕਦਰ ਰੁਝੇ ਹੋਏ ਹਨ ਕਿ ਅੱਜ ਕੱਲ੍ਹ ਸੜਕ, ਗੱਡੀ ਅਤੇ ਚਾਹੇ ਹੋਵੇ ਮੰਚ ਜਦੋਂ ਜਿਥੇ ਟਾਇਮ ਮਿਲਦਾ ਨੇਤਾ ਜੀ ਕਰ ਲੈਂਦੇ ਨਾਸ਼ਤਾ ਅਤੇ ਲੰਚ। ਇਹੀ ਨਹੀਂ ਸੱਤਾ ’ਚ ਰਹਿੰਦਿਆਂ ਚਾਹੇ ਉਨ੍ਹਾਂ ਨੂੰ ਆਮ ਆਦਮੀ ਦੀ ਜ਼ਿੰਦਗੀ ਬਾਰੇ ਕੋਈ ਗਿਆਨ ਹੋਵੇ ਜਾਂ ਨਾ ਪਰ ਚੋਣਾਂ ਦਾ ਦੌਰ ਉਨ੍ਹਾਂ ਨੂੰ ਸਭ ਚੇਤੇ ਕਰਵਾ ਦਿੰਦਾ ਹੈ। ਵੋਟਰਾਂ ਨੂੰ ਭਰਮਾਉਣ ਲਈ ਰਾਜਸੀ ਪਾਰਟੀਆਂ ਦੇ ਉਮੀਦਵਾਰ ਸਵੇਰੇ ਹੀ ਮੰਦਰ, ਗੁਰਦੁਆਰੇ, ਦਰਗਾਹ ਅਤੇ ਚਰਚ ਵਿਚ ਨਤਮਸਤਕ ਹੀ ਨਹੀਂ ਹੁੰਦੇ ਸਗੋਂ ਮੌਕਾ ਮਿਲਦਿਆਂ ਸੇਵਾ ਵਿਚ ਵੀ ਜੁਟ ਜਾਂਦੇ ਹਨ। ਅਜਿਹਾ ਕਰਨ ਨਾਲ ਪ੍ਰਮਾਤਮਾ ਦਾ ਓਟ ਆਸਰਾ ਲੈਣ ਦੇ ਨਾਲ ਨਾਲ ਵੋਟਰਾਂ ਦਾ ਵੀ ਦਿਲ ਜਿੱਤਣ ਵਿਚ ਕੋਈ ਕਸਰ ਨਹੀਂ ਛੱਡ ਰਹੇ।
Related Posts
ਡੇਰਾ ਸੱਚਖੰਡ ਬੱਲਾਂ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ
ਜਲੰਧਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਪੁੱਜੇ, ਜਿੱਥੇ ਉਨ੍ਹਾਂ ਨੇ…
ਹਿਮਾਚਲ ਪ੍ਰਦੇਸ਼ : ਬੱਸ-ਟਰੱਕ ਦੀ ਟੱਕਰ ’ਚ ਇਕ ਦੀ ਮੌਤ, 14 ਜ਼ਖਮੀ
ਸ਼ਿਮਲਾ, 15 ਅਕਤੂਬਰ (ਦਲਜੀਤ ਸਿੰਘ)- ਹਿਮਾਚਲ ਪ੍ਰਦੇਸ਼ ’ਚ ਆਟੋ ਸੁਰੰਗ ਦੇ ਅੰਦਰ ਇਕ ਬੱਸ ਅਤੇ ਟਰੱਕ ਦੀ ਆਹਮਣੇ-ਸਾਹਮਣੇ ਦੀ ਟੱਕਰ…
ਸਿੱਧੂ ਨੇ ਚੁੱਕੇ ਸਵਾਲ, ਜਦੋਂ ਪੀਐੱਮ ਦੀ ਸੜਕ ਮਾਰਗ ਰਾਹੀਂ ਜਾਣ ਦੀ ਨਹੀਂ ਸੀ ਯੋਜਨਾ ਤਾਂ ਅਚਾਨਕ ਕਿਉਂ ਬਦਲਿਆ ਪਲਾਨ
ਚੰਡੀਗੜ੍ਹ, 7 ਜਨਵਰੀ (ਬਿਊਰੋ)- ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੁਤਾਹੀ ਦੇ ਮੁੱਦੇ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ…