ਬਰਨਾਲਾ : ਸੁਖਪਾਲ ਖਹਿਰਾ ਵਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸ਼ੇਰਪੁਰ ਸਮੇਤ ਕਈ ਥਾੲੀਂ ਚੋਣ ਰੈਲੀਆਂ ਕੀਤੀਆਂ। ਮਹਿਲ ਕਲਾਂ ’ਚ ਹੋਈ ਰੈਲੀ ‘ਚ ਵੱਡੀ ਗਿਣਤੀ ਸਰਪੰਚ, ਪੰਚ ਤੇ ਬਲਾਕ ਸੰਮਤੀ ਮੈਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਸੁਖਪਾਲ ਸਿੰਘ ਖਹਿਰਾ ਨੇ ਮਹਿਲ ਕਲਾਂ ‘ਚ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੀ ਜਿੱਤ ਪੰਜਾਬ ‘ਚ ਅਗਲੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਨਵੀਂ ਸਰਕਾਰ ਦਾ ਮੁੱਢ ਬੰਨ੍ਹੇਗੀ ਜਿਸ ਕਾਰਨ ਸੰਗਰੂਰ ਦੀ ਇਹ ਚੋਣ ਰਾਜਸੀ ਤੌਰ ਤੇ ਬਹੁਤ ਜ਼ਿਆਦਾ ਅਹਿਮ ਹੈ। ਜੇਕਰ ਅਸੀਂ ਇਸ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਹਰਾ ਦਿੰਦੇ ਹਾਂ ਤਾਂ ਸਮੁੱਚੇ ਪੰਜਾਬ ‘ਚ ਇਸ ਜਿੱਤ ਦਾ ਜ਼ੋਰਦਾਰ ਅਸਰ ਵੇਖਣ ਨੂੰ ਮਿਲੇਗਾ ਤੇ ਪੰਜਾਬ ਦੇ ਲੋਕਾਂ ਨੂੰ ਇਸ ਅਖੌਤੀ ਬਦਲਾਅ ਵਾਲੀ ਸਰਕਾਰ ਤੋਂ ਨਿਜਾਤ ਮਿਲੇਗੀ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਰਗੜੇ ਲਾਉਂਦੇ ਹੋਏ ਕਿਹਾ ਕਿ ਸੱਤਾਧਾਰੀ ਧਿਰ ਲੋਕਾਂ ਦੀ ਗੱਲ ਘੱਟ ਤੇ ਲੋਕਾਂ ਦੇ ਉਲਟ ਜਿਆਦਾ ਕੰਮ ਕਰ ਰਹੀ ਹੈ। ਉਨਾਂ ਆਪਣੇ ਉੱਪਰ ਦਰਜ ਮੁਕਦਮਿਆਂ ਬਾਰੇ ਕਿਹਾ ਕਿ ਮੇਰੇ ਉੱਪਰ ਦਰਜ ਕੀਤੇ ਗਏ ਮੁਕੱਦਮੇ ਸਾਰੇ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਕੋਲ ਸੱਤਾ ਆਉਂਦੀ ਹੈ ਤੇ ਮੈਂ ਜਿਉਂਦਾ ਰਿਹਾ ਤਾਂ ਇਸ ਦੀ ਭਾਜੀ ਵੀ ਮੋੜੀ ਜਾਵੇਗੀ।
Related Posts
ਸੰਗਰੂਰ ਪੁੱਜ ਰਹੇ ਹਨ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਅਗਰਵਾਲ
ਸੰਗਰੂਰ, 11 ਫਰਵਰੀ (ਬਿਊਰੋ)- ਵਿਧਾਨ ਸਭਾ ਹਲਕਾ ਧੂਰੀ ਤੋਂ ਚੋਣ ਲੜ ਰਹੇ ”ਆਪ” ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਹੱਕ ਵਿਚ ਚੋਣ…
ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਅੱਜ
ਮੁਕਤਸਰ ਸਾਹਿਬ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ‘ਚ 25 ਅਪ੍ਰੈਲ ਨੂੰ…
ਚੋਟੀ ਦੇ ਸਮੱਗਲਰ ਅਵਤਾਰ ਸਿੰਘ ਉਰਫ ਤਾਰੀ ਨੂੰ ਕੀਤਾ ਗ੍ਰਿਫ਼ਤਾਰ
ਗੁਰਦਾਸਪੁਰ- ਪੰਜਾਬ ਪੁਲਸ ਨੂੰ ਇਕ ਵਾਰ ਫਿਰ ਸਫ਼ਲਤਾ ਹਾਸਲ ਹੋਈ ਹੈ, ਜਿਸ ਦੀ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ…