ਵਾਰਾਣਸੀ , 13 ਮਾਰਚ
ਵਾਰਾਣਸੀ ਦੀ ਇਕ ਵਿਸ਼ੇਸ਼ ਅਦਾਲਤ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖ਼ਤਾਰ ਅੰਸਾਰੀ ਨੂੰ ਤੀਹ ਸਾਲ ਪੁਰਾਣੇ ਫ਼ਰਜ਼ੀ ਬੰਦੂਕ ਲਾਇਸੈਂਸ ਦੇ ਇਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ। ਇਹ ਹੁਕਮ ਐੱਮਪੀ-ਐੱਮਐੱਲਏ ਵਿਸ਼ੇਸ਼ ਅਦਾਲਤ ਦੇ ਜੱਜ ਅਵਨੀਸ਼ ਗੌਤਮ ਵੱਲੋਂ ਸੁਣਾਇਆ ਗਿਆ ਹੈ। ਜ਼ਿਲ੍ਹੇ ਦੇ ਸਰਕਾਰੀ ਵਕੀਲ ਵਿਨੈ ਸਿੰਘ ਨੇ ਕਿਹਾ ਕਿ ਦਸੰਬਰ 1990 ਵਿੱਚ ਗ਼ਾਜ਼ੀਪੁਰ ਦੇ ਮੁਹੰਮਦਾਬਾਦ ਪੁਲੀਸ ਥਾਣੇ ਵਿੱਚ ਅੰਸਾਰੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਅੰਸਾਰੀ ਨੇ ਬਾਂਦਾ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ ਜਿੱਥੇ ਕਿ ਉਹ ਇਸ ਵੇਲੇ ਬੰਦ ਹੈ।