ਬੰਗਲੌਰ ਦਾ ਰਾਮੇਸ਼ਵਰਮ ਕੈਫੇ ਮੁੜ ਖੁੱਲ੍ਹਿਆ, ਗਾਹਕਾਂ ਦੀ ਮੈਟਲ ਡਿਟੈਕਟਰ ਨਾਲ ਹੋਵੇਗੀ ਜਾਂਚ

ਬੰਗਲੌਰ, 9 ਮਾਰਚ

ਸ਼ਹਿਰ ਦਾ ਪ੍ਰਸਿੱਧ ਰੈਸਟੋਰੈਂਟ ਰਾਮੇਸ਼ਵਰਮ ਕੈਫੇ ਧਮਾਕੇ ਦੇ ਅੱਠ ਦਿਨਾਂ ਬਾਅਦ ਅੱਜ ਮੁੜ ਆਮ ਜਨਤਾ ਲਈ ਖੁੱਲ੍ਹਿਆ। ਬਰੁਕਫੀਲਡ ਇਲਾਕੇ ‘ਚ ਸਥਿਤ ਇਸ ਕੈਫੇ ‘ਚ 1 ਮਾਰਚ ਨੂੰ ਧਮਾਕਾ ਹੋਇਆ ਸੀ, ਜਿਸ ‘ਚ 10 ਵਿਅਕਤੀ ਜ਼ਖਮੀ ਹੋ ਗਏ ਸਨ। ਉਨ੍ਹਾਂ ਵਿੱਚ ਗਾਹਕ ਅਤੇ ਕੈਫੇ ਸਟਾਫ ਸ਼ਾਮਲ ਸੀ। ਇਹ ਕੈਫੇ ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਸਖਤ ਸੁਰੱਖਿਆ ਹੇਠ ਦੁਬਾਰਾ ਖੋਲ੍ਹਿਆ ਗਿਆ ਸੀ। ਇਸ ਨੂੰ ਆਮ ਲੋਕਾਂ ਦੀ ਸਹੂਲਤ ਲਈ ਅੱਜ ਤੋਂ ਖੋਲ੍ਹ ਦਿੱਤਾ ਗਿਆ ਹੈ। ਪ੍ਰਸ਼ਾਸਨ ਮੁਤਾਬਕ ਗਾਹਕਾਂ ਦੀ ਜਾਂਚ ਲਈ ਕੈਫੇ ਦੇ ਗੇਟ ’ਤੇ ਮੈਟਲ ਡਿਟੈਕਟਰ ਲਗਾਏ ਗਏ ਹਨ।

Leave a Reply

Your email address will not be published. Required fields are marked *