ਮੈਸੂਰ, 6 ਮਾਰਚ
ਕਰਨਾਟਕ ਦੇ ਮੈਸੂਰ ਜ਼ਿਲ੍ਹੇ ਵਿੱਚ ਅੱਜ ਬਿਹਾਰ ਦਾ ਪਰਵਾਸੀ ਮਜ਼ਦੂਰ ਉਸ ਸਮੇਂ ਰੇਲਗੱਡੀ ਹੇਠ ਆ ਗਿਆ, ਜਦੋਂ ਉਹ ਆਪਣੀ ਪਤਨੀ ਨਾਲ ਵੀਡੀਓ ਕਾਲ ਕਰ ਰਿਹਾ ਸੀ। ਮ੍ਰਿਤਕ ਦੀ ਪਛਾਣ 27 ਸਾਲਾ ਮਨੂ ਕੁਮਾਰ ਵਜੋਂ ਹੋਈ ਹੈ। ਰੇਲਵੇ ਪੁਲਹਸ ਅਨੁਸਾਰ ਨੰਜਨਗੁੜ ਕਸਬੇ ਦੇ ਨਜ਼ਦੀਕ ਕਵਲਾਂਡੇ ਪਿੰਡ ਨੇੜੇ ਸਵੇਰੇ ਰੇਲਵੇ ਟਰੈਕ ‘ਤੇ ਜਾਂਦੇ ਸਮੇਂ ਮਨੂ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਸੀ। ਉਹ ਪੀੜਤ ਚਾਮਰਾਜਨਗਰ ਤੋਂ ਆ ਰਹੀ ਟਰੇਨ ਦੀ ਲਪੇਟ ‘ਚ ਆ ਗਿਆ। ਮਨੂ ਨੰਜਨਗੁੜ ਸ਼ਹਿਰ ਵਿੱਚ ਹੱਥ ਦਾ ਕਾਰੀਗਰ ਸੀ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਭੇਜ ਦਿੱਤਾ ਗਿਆ ਹੈ ਅਤੇ ਘਟਨਾ ਸਬੰਧੀ ਹੋਰ ਵੇਰਵੇ ਸਾਹਮਣੇ ਆਉਣੇ ਬਾਕੀ ਹਨ।