ਗਾਜ਼ਾ ’ਚ ਤੁਰੰਤ ਜੰਗਬੰਦੀ ਮਤੇ ’ਤੇ ਸੁਰੱਖਿਆ ਪਰਿਸ਼ਦ ’ਚ ਮੰਗਲਵਾਰ ਨੂੰ ਹੋਵੇਗੀ ਵੋਟਿੰਗ, ਅਮਰੀਕਾ ਕਰੇਗਾ ਵੀਟੋ

ਸੰਯੁਕਤ ਰਾਸ਼ਟਰ, 19 ਫਰਵਰੀ

ਸੰਯੁਕਤ ਰਾਸ਼ਟਰ (ਯੂਐੱਨ) ਸੁਰੱਖਿਆ ਪਰਿਸ਼ਦ ਮੰਗਲਵਾਰ ਨੂੰ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦੀ ਮੰਗ ਕਰਨ ਵਾਲੇ ਅਰਬ ਸਮਰਥਿਤ ਮਤੇ ’ਤੇ ਵੋਟਿੰਗ ਕਰ ਸਕਦੀ ਹੈ। ਅਮਰੀਕਾ ਨੇ ਵੋਟਿੰਗ ਵਿੱਚ ਵੀਟੋ ਦੀ ਵਰਤੋਂ ਕਰਨ ਦਾ ਐਲਾਨ ਕੀਤਾ ਹੈ। ਅਲਜੀਰੀਆ ਦੇ ਅਰਬ ਪ੍ਰਤੀਨਿਧੀ ਨੇ ਖਰੜਾ ਮਤੇ ਨੂੰ ਅੰਤਿਮ ਰੂਪ ਦਿੱਤਾ ਹੈ, ਜਿਸ ‘ਤੇ ਕੌਂਸਲ ਵਿੱਚ ਵੋਟਿੰਗ ਕੀਤੀ ਜਾ ਸਕਦੀ ਹੈ। ਕੌਂਸਲ ਦੇ ਡਿਪਲੋਮੈਟਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਵੋਟਿੰਗ ਮੰਗਲਵਾਰ ਸਵੇਰੇ ਹੋਵੇਗੀ।

Leave a Reply

Your email address will not be published. Required fields are marked *