ਹਾਕਮ ਧਿਰ ਨੇ 146 ਮੈਬਰਾਂ ਨੂੰ ਮੁਅੱਤਲ ਕਰਕੇ ਦੇਸ ਦੀ ਜਨਤਾ ਦਾ ਅਪਮਾਨ ਕੀਤਾ: ਰਾਹੁਲ ਗਾਂਧੀ

ਨਵੀਂ ਦਿੱਲੀ 22 ਦਸੰਬਰ : ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪਾਰਲੀਮੈਂਟ ਦੇ ਸਰਦ ਰੁੱਤ ਇਜਲਾਸ ਵਿੱਚ ਵਿਰੋਧੀ ਧਿਰ ਦੇ 146 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਕੇ ਨਾ ਸਿਰਫ਼ ਉਨ੍ਹਾਂ ਦਾ ਅਪਮਾਨ ਕੀਤਾ ਗਿਆ, ਸਗੋਂ ਦੇਸ਼ ਦੇ 60 ਫ਼ੀਸਦੀ ਲੋਕਾਂ ਦੀ ਜ਼ੁਬਾਨ ਵੀ ਬੰਦ ਕੀਤੀ ਗਈ । ਮੈਂਬਰਾਂ ਦੀ ਮੁਅੱਤਲੀ ਵਿਰੁੱਧ ਜੰਤਰ-ਮੰਤਰ ਵਿਖੇ ਵਿਰੋਧੀ ਪਾਰਟੀਆਂ ਵੱਲੋਂ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਕਿਹਾ ਕਿ ਲੜਾਈ ਨਫ਼ਰਤ ਅਤੇ ਪਿਆਰ ਵਿਚਾਲੇ ਹੈ ਅਤੇ ਭਾਰਤੀ ਜਨਤਾ ਪਾਰਟੀ ਜਿੰਨੀ ਨਫ਼ਰਤ ਫੈਲਾਉਂਦੀ ਹੈ, ‘ਭਾਰਤ’ ਗਠਜੋੜ ਵੀ ਓਨਾ ਹੀ ਪਿਆਰ, ਭਾਈਚਾਰਾ ਤੇ ਏਕਾ ਫੈਲਾਏਗਾ| ਵਰਣਨਯੋਗ ਹੈ ਇੰਡੀਆ ਗਠਜੋੜ ‘ਚ ਭਾਈਵਾਲ ਪਾਰਟੀਆਂ ਨੇ ਪਾਰਲਿਮੈਂਟ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਵਿਰੁੱਧ ਦੇਸ਼ ਭਰ ਵਿਚ ਰੋਸ ਪ੍ਰਦਰਸ਼ਨ ਕਰਕੇ ਵਿਰੋਧ ਦਰਜ ਕਰਵਾਇਆ ਹੈ। ਚੰਡੀਗੜ੍ਹ ਵਿੱਚ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਕਾਲੇ ਕੱਪੜੇ ਪਾ ਕੇ ਪਰਦਰਸ਼ਨ ਕਤਾ ।

ਉਨ੍ਹਾਂ ਦਾਅਵਾ ਕੀਤਾ ਕਿ ਇੰਡੀਆ ਗਠਜੋੜ ਪੂਰੀ ਤਰ੍ਹਾਂ ਇਕਜੁੱਟ ਹੈ। ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦਾ ਨਾਂ ਲਏ ਬਿਨਾਂ ਕਿਹਾ ਕਿ ਉਹ ਇਹ ਜਾਣ ਕੇ ਹੈਰਾਨ ਹਨ ਕਿ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਲੋਕ ਪਾਰਲਿਮੈਂਟ ‘ਚ ਜਾਤ ਦਾ ਨਾਂ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਅਪਮਾਨ ਹੋਇਆ ਹੈ। ਉਨ੍ਹਾਂ ਕਿਹਾ‘ਮੈਂ ਬਹੁਤ ਹੈਰਾਨ ਸੀ ਕਿ ਸੰਵਿਧਾਨਕ ਅਹੁਦਿਆਂ ‘ਤੇ ਕਾਬਜ਼ ਲੋਕ ਕਹਿੰਦੇ ਹਨ ਕਿ ਉਹ ਇਕ ਜਾਤ ਨਾਲ ਸਬੰਧਤ ਹਨ ਅਤੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ।’ ਉਨ੍ਹਾਂ ਨੇ ਵਿਅੰਗਾਤਮਕ ਲਹਿਜੇ ‘ਚ ਕਿਹਾ, ‘ਜੇਕਰ ਤੁਹਾਡੀ ਇਹ ਹਾਲਤ ਹੈ ਤਾਂ ਮੇਰੇ ਵਰਗੇ ਦਲਿਤ ਦਾ ਕੀ ਹਾਲ ਹੋਵੇਗਾ?’

Leave a Reply

Your email address will not be published. Required fields are marked *