ਨਵੀਂ ਦਿੱਲੀ, 21 ਜਨਵਰੀ (ਬਿਊਰੋ)- ਅਮਰ ਜਵਾਨ ਜੋਤੀ ਨੂੰ ਜੰਗੀ ਯਾਦਗਾਰ ਮਸ਼ਾਲ ਨਾਲ ਮਿਲਾਉਣ ‘ਤੇ ਕਾਂਗਰਸ ਦੇ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਜੋ ਵੀ ਕੀਤਾ ਜਾ ਰਿਹਾ ਹੈ, ਉਹ ਇਕ ਕੌਮੀ ਦੁਖਾਂਤ ਹੈ ਅਤੇ ਇਤਿਹਾਸ ਨੂੰ ਮੁੜ ਲਿਖਣ ਦਾ ਯਤਨ ਹੈ। ਅਮਰ ਜਵਾਨ ਜੋਤੀ ਨੂੰ ਜੰਗੀ ਯਾਦਗਾਰ ਮਸ਼ਾਲ ਨਾਲ ਮਿਲਾਉਣ ਦਾ ਮਤਲਬ ਇਤਿਹਾਸ ਨੂੰ ਮਿਟਾਉਣਾ ਹੈ।
ਭਾਜਪਾ ਨੇ ਰਾਸ਼ਟਰੀ ਯੁੱਧ ਸਮਾਰਕ ਬਣਾਇਆ ਹੈ, ਇਸਦਾ ਮਤਲਬ ਇਹ ਨਹੀਂ ਕਿ ਉਹ ਅਮਰ ਜਵਾਨ ਜੋਤੀ ਨੂੰ ਬੁਝਾ ਸਕਦੀ ਹੈ | ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਵੀ ਇਸ ਨੂੰ ਲੈ ਕੇ ਸਰਕਾਰ ‘ਤੇ ਤਨਜ਼ ਕੱਸਿਆ ਹੈ |