ਮੋਹਾਲੀ 22 ਦਸੰਬਰ ਐਸ ਸੀ ਬੀ ਸੀ ਪੰਚਾਇਤ ਪੰਚਾਇਤ ਦੇ ਬੈਨਰ ਹੇਠ ਕੰਮ ਕਰ ਰਹੀ ਰਿਜਰਵੇਸ਼ਨ ਚੋਰ ਫੜ੍ਹੋ ਮੋਰਚੇ ਦੀ ਕਾਰਜਕਾਰੀ ਕਮੇਟੀ ਵੱਲੋਂ ਅੱਜ ਪੰਜਾਬ ਸਰਕਾਰ ਦਾ ਮੋਹਾਲੀ ਫੇਜ 7 ਦੇ ਚੌਂਕ ਵਿੱਚ ਅਰਥੀ ਫੂਕ ਕੇ ਮੁਜਾਹਰੇ ਕੀਤਾ ਗਿਆ। ਉਪਰੰਤ ਪੰਜਾਬ ਦੇ ਵੱਖ ਵੱਖ ਜਿਲਿਆਂ ਤੋ ਆਏ ਆਗੂਆਂ ਨੇ ਸਖਤ ਫੈਸਲਾ ਲੈਂਦਿਆਂ ਫੇਜ 7 ਦੇ ਚੌਕ ਕੋਲ ਹੀ ਰਿਜਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚਾ ਲਗਾ ਲਿਆ। ਹਾਜਰੀਨ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਪ੍ਰਮੁੱਖ ਆਗੂ ਜਸਵੀਰ ਸਿੰਘ ਪਮਾਲੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਦਲਿਤ ਵਰਗ ਨਾਲ ਵੱਡਾ ਧੱਕਾ ਕਰਕੇ 2 ਮਹੀਨੇ ਪਹਿਲਾਂ ਜੋ ਇਹ ਮੋਰਚਾ ਡਾਇਰੈਕਟਰ ਭਲਾਈ ਵਿਭਾਗ ਦੇ ਦਫਤਰ ਦੇ ਬਾਹਰ ਲੱਗਾਂ ਸੀ ਨੂੰ 15 ਦਿਨ ਦਾ ਵਾਅਦਾ ਦੇ ਕੇ ਕੁਝ ਸਮੇ ਲਈ ਖਤਮ ਕਰਵਾ ਦਿੱਤਾ ਸੀ ਜਿਸ ਕਰਕੇ ਪੰਜਾਬ ਦੇ ਦਲਿਤ ਵਰਗ ਦੇ ਮਨਾਂ ਵਿੱਚ ਸਰਕਾਰ ਦੇ ਖਿਲਾਫ ਵੱਡਾ ਰੋਸ਼ ਪਾਇਆ ਜਾ ਰਿਹਾ ਸੀ ਜਿਸਨੂੰ ਵੇਖਦੇ ਹੋਏ ਅੱਜ ਫਿਰ ਤੋ ਰਿਜਰਵੇਸ਼ਨ ਚੋਰ ਫੜੋ ਮੋਰਚਾ ਲਗਾਇਆ ਗਿਆ ਹੈ। ਹੁਣ ਇਸ ਮੋਰਚੇ ਰਾਹੀ ਉਹਨਾਂ ਸਾਰੇ ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਨੂੰ ਸਿਕੰਜੇ ਵਿੱਚ ਲਿਆ ਜਾਵੇਗਾ ਜਿੰਨਾਂ ਨੇ ਕਿਸੇ ਯੋਗ ਐਸ ਸੀ ਉਮੀਦਵਾਰਾਂ ਦੇ ਹੱਕਾਂ ਤੇ ਡਾਕਾ ਮਾਰਿਆਂ ਹੈ। ਪਮਾਲੀ ਨੇ ਅੱਗੇ ਕਿਹਾ ਕਿ ਭਾਂਵੇ ਕਿ ਪਿਛਲੇ ਮੋਰਚੇ ਵਿੱਚ ਪੰਜਾਬ ਸਰਕਾਰ ਨੇ ਤਰੀਕੇ ਨਾਲ ਜਾਅਲੀਆਂ ਨੂੰ ਬਚਾ ਲਿਆ ਪਰ ਇਸ ਵਾਰ ਮਾਨ ਸਰਕਾਰ ਨੂੰ ਜਾਅਲੀ ਐਸ ਸੀ ਸਰਟੀਫਿਕੇਟ ਧਾਰਕਾਂ ਦੀ ਯਾਰੀ ਮਹਿੰਗੀ ਪਵੇਗੀ। ਹੋਰਨਾ ਤੋ ਇਲਾਵਾ ਬਲਜੀਤ ਸਿੰਘ ਸਲਾਣਾ ਪ੍ਰਧਾਨ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ, ਬਲਵਿੰਦਰ ਸਿੰਘ ਕੁੰਬੜ੍ਹਾ, ਅਵਤਾਰ ਸਿੰਘ ਸਹੋਤਾ ਕੋਟਕਪੁਰਾ, ਰੇਸ਼ਮ ਸਿੰਘ ਕਾਹਲੋ ਪ੍ਰਧਾਨ ਨਰੇਗਾ ਵਰਕਰ ਫਰੰਟ, ਪ੍ਰਭਦਿਆਲ ਸਾਬਕਾ ਮੈਂਬਰ ਐਸ ਸੀ ਕਮਿਸ਼ਨ, ਗੁਰਮੁਖ ਸਿੰਘ ਢੋਲਣਮਾਜਰਾ, ਰਣਧੀਰ ਸਿੰਘ ਝਾਂਮਪੁਰ, ਹਰਭਜਨ ਸਿੰਘ ਸੁੰਮਨ ਫਗਵਾੜਾ, ਅਜੈਬ ਸਿੰਘ ਬਠੋਈ ਪਟਿਆਲਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਸਮੇ ਗੁਰਪ੍ਰੀਤ ਸਿੰਘ ਕੋਟਕਪੁਰਾ, ਰਜਿੰਦਰ ਸਿੰਘ ਰਾਜੂ ਜੋਧਾਂ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ, ਤਰਸੇਮ ਸਿੰਘ ਚੁੰਬਰ ਫਗਵਾੜਾ, ਕਰਮਜੀਤ ਸਿੰਘ ਪੱਕਾ, ਨਾਜਮ ਸਿੰਘ ਹੱਲ੍ਹਾ, ਕਾਮਰੇਡ ਹਰੀ ਸਿੰਘ, ਮਾਸਟਰ ਗੁਰਬਚਨ ਸਿੰਘ, ਰਾਜੂ ਡਾਬੀ ਪਾਤੜ੍ਹਾਂ, ਹਰਦੇਵ ਸਿੰਘ ਬੋਪਾਰਾਏ, ਰਣਧੀਰ ਸਿੰਘ ਝਾਂਮਪੁਰ ਫਤਿਹਗੜ੍ਹ ਸਾਹਿਬ, ਹਰਭਜਨ ਸਿੰਘ ਸੁੰਮਨ, ਛਿੰਦਰਪਾਲ ਸਿੰਘ ਫਗਵਾੜ੍ਹਾ, ਹਰਪ੍ਰੀਤ ਸਿੰਘ ਚੁਰਾਸੋਂ, ਸਨੀ ਸਿੰਘ ਬਠੋਈ ਕਲਾਂ, ਪ੍ਰੇਮ ਸਿੰਘ ਜੋਧਾਂ, ਅਮਰਜੀਤ ਸਿੰਘ ਬਿੱਟੂ ਜੋਧਾਂ, ਸੁਖਵਿੰਦਰ ਸਿੰਘ ਬਕਰਾਹਾਂ, ਹਰਬੰਸ ਲਾਲ ਮਹਿੰਦਰਾ, ਰਾਜ ਕੁਮਾਰ ਮਹਿਮੀ ਨਕੋਦਰ, ਗੁਰਛਿੰਦਰ ਸਿੰਘ ਫਗਵਾੜਾ, ਦਰਸ਼ਨ ਸਿੰਘ ਬਖਸੀਵਾਲਾ, ਰਾਜ ਸਿੰਘ ਬਖਸੀ ਵਾਲਾ, ਚਰਨਜੀਤ ਸਿੰਘ ਸਮਰਾਲਾ, ਬਲਵਿੰਦਰ ਸਿੰਘ ਸਮਰਾਲਾ, ਚਰਨਜੀਤ ਸਿੰਘ ਥਰੀਕੇ, ਜਰਨੈਲ ਸਿੰਘ ਖੱਟੜਾ, ਦਵਿੰਦਰਦੀਪ ਫਗਵਾੜਾ, ਕੁਲਵਿੰਦਰ ਸਿੰਘ ਮੁਕਤਸਰ, ਹਰਪਾਲ ਸਿੰਘ ਮੁੰਡੀ ਖਰੜ, ਕੇਸਰ ਸਿੰਘ ਪਟਿਆਲਾ, ਮਲਕੀਤ ਸਿੰਘ ਨਰੈਣਾ, ਪ੍ਰਿੰਸੀਪਲ ਬਨਵਾਰੀ ਲਾਲ, ਪ੍ਰਗਟ ਦੁਤਾਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੂਬੇ ਦੇ ਵੱਖ ਵੱਖ ਜਿਲਿਆਂ ਤੋ ਆਏ ਮੋਰਚੇ ਦੇ ਆਗੂ ਹਾਜਰ ਸਨ।
Related Posts
ਪੰਜਾਬ ‘ਚ 3 ਘੰਟੇ ਪਿਆ ਜ਼ੋਰਦਾਰ ਮੀਂਹ
ਚੰਡੀਗੜ੍ਹ – ਪੰਜਾਬ ਸਮੇਤ ਚੰਡੀਗੜ੍ਹ ‘ਚ ਮੀਂਹ ਪਿਆ, ਜਿਸ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ। ਮੌਸਮ ਵਿਭਾਗ ਨੇ ਪਹਿਲਾਂ ਹੀ…
ਗੈਰ ਕਾਨੂੰਨੀ ਮਾਈਨਿੰਗ ਸਬੰਧੀ ਰਾਜਪਾਲ ਨੂੰ ਮਿਲਿਆ ‘ਆਪ’ ਦਾ ਵਫ਼ਦ, CM ਚੰਨੀ ਖ਼ਿਲਾਫ਼ FIR ਦਰਜ ਕਰਨ ਦੀ ਮੰਗ
ਚੰਡੀਗੜ੍ਹ, 24 ਜਨਵਰੀ (ਬਿਊਰੋ)- ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਦੀ ਅਗਵਾਈ ‘ਚ ਪਾਰਟੀ ਦੇ ਵਫ਼ਦ ਵੱਲੋਂ…
ਤੁਹਾਡੀ ਸਿਆਸੀ ਢਕਵੰਜ ਵਾਲੀ ਯਾਤਰਾ ਦਾ ਅਸਲ ਨਾਮ ‘ਅਕਾਲੀ ਦਲ ਤੋਂ ਪੰਜਾਬ ਬਚਾ ਲਓ ਯਾਤਰਾ’ ਹੋਣਾ ਚਾਹੀਦਾ-ਮੁੱਖ ਮੰਤਰੀ ਵੱਲੋਂ ਅਕਾਲੀਆਂ ਨੂੰ ਨਸੀਹਤ
ਚੰਡੀਗੜ੍ਹ, 4 ਜਨਵਰੀ-ਸ਼੍ਰੋਮਣੀ ਅਕਾਲੀ ਦਲ ਵੱਲੋਂ ਯਾਤਰਾ ਦੇ ਨਾਮ ਉਤੇ ਕੀਤੀ ਜਾਣ ਵਾਲੀ ਸਿਆਸੀ ਨੌਟੰਕੀ ਲਈ ਪਾਰਟੀ ਨੂੰ ਘੇਰਦਿਆਂ ਪੰਜਾਬ…