ਅਲਬਰਟਾ ਦੀ ਰਾਜਧਾਨੀ ਐਡਮਿੰਟਨ ਵਿਚ ਪੰਜਾਬੀ ਦੇ ਨਾਂਅ ‘ਤੇ ਰੱਖਿਆ ਪਾਰਕ ਦਾ ਨਾਂਅ

park/nawanpunjab.com

ਕੈਲਗਰੀ, 18 ਅਗਸਤ (ਜਸਜੀਤ ਸਿੰਘ ਧਾਮੀ) – ਅਲਬਰਟਾ ਦੀ ਰਾਜਧਾਨੀ ਐਡਮਿੰਟਨ ਵਿਚ ਇਕ ਪਾਰਕ ਦਾ ਨਾਂਅ ਦਸਤਾਰ ਧਾਰੀ ਪੰਜਾਬੀ ਜੀਤੀ ਐਂਡ ਗੁਰਚਰਨ ਭਾਟੀਆ ਦੇ ਨਾਂਅ ‘ਤੇ ਰੱਖਿਆ ਗਿਆ | ਮਿਲੀ ਜਾਣਕਾਰੀ ਅਨੁਸਾਰ ਕਿਸੇ ਸਮੇਂ ਨੌਕਰੀ ਵਾਸਤੇ ਇੰਟਰਵਿਊ ਦੇਣ ਗਏ ਇਸ ਪੰਜਾਬੀ ਨੂੰ ਕਿਹਾ ਗਿਆ ਸੀ ਕਿ ਉਹ ਕੈਨੇਡੀਅਨ ਨਹੀ ਲੱਗ ਰਿਹਾ | ਉਸ ਮਗਰੋਂ ਗੁਰਚਰਨ ਭਾਟੀਆ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਕੋਰਟ ਵਿਚ ਵੀ ਸੇਵਾਵਾਂ ਨਿਭਾਈਆਂ |

ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੇ ਲਗਭਗ 40 ਹਜ਼ਾਰ ਨਵੇਂ ਪ੍ਰਵਾਸੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਨਾਗਰਿਕਤਾ ਦਿੱਤੀ | ਇਸ ਸਮੇਂ ਉਹ 90 ਸਾਲ ਦੀ ਉਮਰ ਵਿਚ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੇ ਨਾਂਅ ‘ਤੇ ਪਾਰਕ ਦਾ ਨਾਂਅ ਰੱਖਿਆ ਗਿਆ | ਉਨ੍ਹਾਂ ਦੱਸਿਆ ਕਿ ਉਹ 1964 ਵਿਚ ਕੈਨੇਡਾ ਆਏ ਸਨ |

Leave a Reply

Your email address will not be published. Required fields are marked *