ਜਲੰਧਰ – ਪੰਜਾਬ ’ਚ ਅੱਤਵਾਦੀ-ਗੈਂਗਸਟਰ ਗਠਜੋੜ ਘਾਤਕ ਸਾਬਤ ਹੁੰਦਾ ਜਾ ਰਿਹਾ ਹੈ। ਇਸ ਗਠਜੋੜ ਦੀ ਕਹਾਣੀ ਪਾਕਿਸਤਾਨੀ ਏਜੰਸੀ ਆਈ.ਐੱਸ.ਆਈ. ਨੇ 90 ਦੇ ਦਹਾਕੇ ਵਿਚ ਲਿਖੀ ਸੀ। ਇਸ ਦੇ ਲਈ ਏਜੰਸੀ ਨੇ ਪੰਜਾਬ ਵਿਚ ਡਰੱਗਜ਼ ਦੇ ਕਾਰੋਬਾਰ ਦੀ ਬੁਨਿਆਦ ਰੱਖੀ, ਜਿਸ ਵਿਚ ਗੈਂਗਸਟਰ ਪੈਦਾ ਹੋਏ ਅਤੇ ਬਾਅਦ ’ਚ ਇਨ੍ਹਾਂ ਹੀ ਗੈਂਗਸਟਰਾਂ ਨੂੰ ਖਾਲਿਸਤਾਨ ਦੀ ਲੜਾਈ ਵਿਚ ਧੱਕ ਦਿੱਤਾ ਗਿਆ।
और जानें
ਸੰਨ 2000 ਤੋਂ ਬਾਅਦ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ ਅਤੇ ਹੁਣ ਹਾਲਾਤ ਇਹ ਹਨ ਕਿ ਅੱਤਵਾਦੀ-ਗੈਂਗਸਟਰ ਗਠਜੋੜ ਤੋਂ ਬਾਅਦ ਡਰੱਗਜ਼ ਤੋਂ ਹੋਣ ਵਾਲੀ ਕਮਾਈ ਦਾ ਨਿਵੇਸ਼ ਵਿਦੇਸ਼ਾਂ ਵਿਚ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਕੀਤਾ ਜਾ ਰਿਹਾ ਹੈ, ਜਿਸ ਵਿਚ ਰੈਪਰ ਗੰਨ ਕਲਚਰ ਅਤੇ ਹਿੰਸਾ ਨਾਲ ਜੁੜੇ ਪੰਜਾਬੀ ਗਾਣਿਆਂ ਨੂੰ ਪ੍ਰਮੋਟ ਕਰ ਰਹੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਆਈ.ਐੱਸ.ਆਈ. ਨੇ ਲਗਭਗ 30 ਸਾਲ ਦੀਆਂ ਲੰਮੀਆਂ ਸਾਜ਼ਿਸ਼ਾਂ ਤੋਂ ਬਾਅਦ ਭਾਰਤ ਖਿਲਾਫ ਇਹ ਨੈੱਟਵਰਕ ਵਿਦੇਸ਼ਾਂ ਤਕ ਖੜ੍ਹਾ ਕਰਨ ਵਿਚ ਕਾਮਯਾਬੀ ਹਾਸਲ ਕਰ ਲਈ ਹੈ।