ਕਰਨਾਲ, 13 ਅਗਸਤ (ਦਲਜੀਤ ਸਿੰਘ)- ਕਿਸਾਨ ਅੰਦੋਲਨ ਦੇ ਤਿੱਖੇ ਵਿਰੋਧ ਕਾਰਨ ਹਰਿਆਣਾ ਦੇ ਸੱਤ ਜ਼ਿਲਿਆਂ ਵਿਚ ਆਜ਼ਾਦੀ ਦਿਵਸ ਮੌਕੇ ਮੰਤਰੀਆਂ ਤੇ ਵਿਧਾਇਕਾਂ ਦੀ ਥਾਂ ਡਿਪਟੀ ਕਮਿਸ਼ਨਰ ਝੰਡੇ ਝੁਲਾਉਣਗੇ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕਰਨਾਲ, ਰੋਹਤਕ, ਝੱਜਰ, ਕੁਰੂਕਸ਼ੇਤਰ, ਜੀਂਦ, ਹਿਸਾਰ, ਸੋਨੀਪਤ ਸ਼ਾਮਲ ਹਨ।
ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਚੱਲ ਰਹੇ ਕਿਸਾਨੀ ਅੰਦੋਲਨ ਕਰਕੇ ਭਾਜਪਾ ਦੇ ਆਗੂਆਂ ਤੇ ਵਿਧਾਇਕਾਂ ਨੂੰ ਹਰਿਆਣਾ ਦੇ ਵਿਚ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਵਿਰੋਧ ਦੇ ਚਲਦਿਆਂ ਮੰਤਰੀ ਤੇ ਵਿਧਾਇਕ ਸੱਤ ਜ਼ਿਲਿਆਂ ਵਿਚ ਆਜ਼ਾਦੀ ਦਿਵਸ ਵਾਲੇ ਦਿਨ ਝੰਡੇ ਨਹੀਂ ਝੁਲਾਣਉਗੇ ਤੇ ਜ਼ਿੰਮੇਵਾਰੀ ਅਧਿਕਾਰੀ ਨਿਭਾਉਣਗੇ।