ਚੰਡੀਗੜ੍ਹ, 12 ਅਗਸਤ (ਦਲਜੀਤ ਸਿੰਘ)- ਪੰਜਾਬ ਯੂਨੀਵਰਸਿਟੀ ਦੀ ਸੈਂਨੇਟ ਲਈ 18 ਅਗਸਤ ਨੂੰ ਹੋ ਰਹੀਆਂ ਚੋਣਾਂ ਵਿਚ ਡਾ. ਰਾਬਿੰਦਰ ਨਾਥ ਸ਼ਰਮਾ (ਲੜੀ ਨੰ: 31) ਨੂੰ ਵੋਟਾਂ ਪਾਉਣ ਦੀ ਪੰਜਾਬੀ ਦੇ ਸਿਰਮੌਰ ਵਿਦਵਾਨਾਂ ਅਤੇ ਲੇਖਕਾਂ ਨੇ ਅਪੀਲ ਕੀਤੀ ਹੈ।
ਡਾ. ਰਾਬਿੰਦਰ ਨਾਥ ਸ਼ਰਮਾ ਪਿਛਲੇ ਲਗਭਗ ਢਾਈ ਦਹਾਕਿਆਂ ਤੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜੀਵਨ ਮੈਂਬਰ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਚੰਡੀਗੜ੍ਹ ਪੰਜਾਬੀ ਮੰਚ ਦੇ ਮੈਂਬਰ ਹਨ ਅਤੇ ਇਹਨਾਂ ਦੀਆਂ ਸਰਗਰਮੀਆਂ ਵਿਚ ਲਗਾਤਾਰ ਹਿਸਾ ਲੈਂਦੇ ਹਨ। ਉਹ ਕਿਸਾਨ ਸੰਘਰਸ਼ ਦੇ ਸਮਰਥਨ ਵਿਚ, ਪ੍ਰਗਟਾਵੇ ਦੀ ਆਜ਼ਾਦੀ ਅਤੇ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਸੰਵਿਧਾਨ ਦੀ ਰਾਖੀ ਲਈ ਅਤੇ ਵਿਗਆਨਕ ਵਿੱਦਿਆ ਅਤੇ ਸੋਚ ਦੇ ਹੱਕ ਵਿਚ ਸਰਗਰਮ ਹਨ। ਉਹ ਧਰਨਿਆਂ, ਮੁਜ਼ਾਹਰਿਆਂ ਅਤੇ ਰੋਸ ਕਾਰਵਾਈਆਂ ਵਿਚ ਵੱਧ ਚੜ੍ਹਕੇ ਹਿੱਸਾ ਲੈਂਦੇ ਹਨ ਅਤੇ ਸੈਨੇਟ ਅਤੇ ਸਿੰਡੀਕੇਟ ਵਿਚ ਇਸ ਦਿਸ਼ਾ ਵਿਚ ਹੀ ਲੜਦੇ ਰਹੇ ਹਨ।
ਅੱਜ ਜਦੋਂ ਵਿਦਅਕ ਅਦਾਰਿਆਂ, ਵਿਗਆਨਕ ਸਿਖਆ, ਸਾਂਝੇ ਸਭਿਆਚਾਰ, ਭਾਰਤ ਦੀ ਵੰਨਸੁਵੰਨਤਾ ਅਤੇ ਅਸਹਿਮਤੀ ਦੀ ਆਵਾਜ਼ ਉਤੇ ਹਮਲੇ ਹੋ ਰਹੇ ਹਨ ਤਾਂ ਡਾ. ਰਾਬਿੰਦਰਨਾਥ ਸ਼ਰਮਾ ਵਰਗੇ ਵਿਦਵਾਨ ਲੋਕਾਂ ਅਤੇ ਜਮਹੂਰੀਅਤ ਅਤੇ ਸਿਖਆ ਸਭਿਆਚਾਰ ਦੇ ਹੱਕਾਂ ਨੂੰ ਪ੍ਰਣਾਏ ਸਿਖਆਕਰਮੀ ਅਤੇ ਵਿਦਵਾਨ ਦਾ ਸੈਨੇਟ ਵਿਚ ਹੋਣਾ ਅਤਿ ਜ਼ਰੂਰੀ ਬਣ ਜਾਂਦਾ ਹੈ। ਉਪਰੋਕਤ ਵਿਚਾਰ ਪ੍ਰਗਟ ਕਰਦਿਆਂ ਪੰਜਾਬੀ ਦੇ ਸਿਰਕੱਢ ਵਿਦਵਾਨ, ਆਲੋਚਕ, ਲੇਖਕ ਅਤੇ ਜਥੇਬੰਦਕ ਆਗੂ ਡਾ. ਸੁਖਦੇਵ ਸਿੰਘ ਸਿਰਸਾ ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਜਨਰਲ ਸਕੱਤਰ ਕੁਲ ਹਿੰਦ ਪ੍ਰਗਤੀਸ਼ੀਲ ਸੇਖਕ ਸੰਘ ਅਤੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ – ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਦੱਸਿਆ ਕਿ ਇਸ ਲਈ ਪੰਜਾਬੀ ਲੇਖਕਾਂ, ਵਿਦਵਾਨਾਂ ਅਤੇ ਸਿੱਖਆ ਸ਼ਾਸਤਰੀਆਂ ਨੇ ਡਾ. ਰਾਬਿੰਦਰਨਾਥ ਸ਼ਰਮਾ ਨੂੰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਚ ਪਹਿਲੀ ਤਰਜੀਹ ਦੀਆਂ ਵੋਟਾਂ ਪਾ ਕੇ ਜਿੱਤਾਉਣ ਦੀ ਅਪੀਲ ਕੀਤੀ ਹੈ।
ਇਹ ਅਪੀਲ ਕਰਨ ਵਾਲਿਆਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਾਬਕ ਜਨਰਲ ਸਕੱਤਰ ਡਾ. ਰਘਬੀਰ ਸਿੰਘ ਸਿਰਜਣਾ, ਸਾਬਕ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਅਤੇ ਲਾਭ ਸਿੰਘ ਖੀਵਾ, ਸਾਬਕ ਜਨਰਲ ਸਕੱਤਰ ਸੁਸ਼ੀਲ ਦੋਸਾਂਝ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਜਨਰਲ ਸਕੱਤਰ ਪ੍ਰੋ. ਸੁਰਜੀਤ ਜੱਜ, ਸਾਬਕ ਜਨਰਲ ਸਕੱਤਰ ਡਾ. ਕਰਮਜੀਤ ਸਿੰਘ, ਪ੍ਰਸਿੱਧ ਲੇਖਕ ਮੱਖਣ ਕੋਹਾੜ, ਮੀਤ ਪ੍ਰਧਾਨ ਕਰਮ ਸਿੰਘ ਵਕੀਲ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਡਾ. ਸੁਰਜੀਤ ਬਰਾੜ, ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ, ਸੈਨੇਟਰ ਸ੍ਰੀਮਤੀ ਅਮੀਰ ਸੁਲਤਾਨਾ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਪਤੰਗ ਅਤੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ, ਵਿੱਤ ਸਕੱਤਰ ਹਰਮਿੰਦਰ ਕਾਲੜਾ, ਸਾਬਕ ਪ੍ਰਧਾਨ ਸਿਰੀ ਰਾਮ ਅਰਸ਼, ਕਾਰਜਕਾਰਣੀ ਮੈਂਬਰ ਗੁਰਨਾਮ ਕੰਵਰ, ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਸਾਹਿਤ ਵਿਗਆਨ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਅਤੇ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਮਾਵੀ, ਚੰਡੀਗੜ੍ਹ ਪੰਜਾਬੀ ਮੰਚ ਦੇ ਜਨਰਲ ਸਕੱਤਰ ਸ੍ਰੀ ਦੇਵੀ ਦਿਆਲ ਸ਼ਰਮਾ ਅਤੇ ਅਜੀਤ ਸਿੰਘ ਮਠਾਰੂ, ਮਨਜੀਤ ਕੌਰ ਮੀਤ ਅਤੇ ਮਲਕੀਤ ਸਿੰਘ ਨਾਗਰਾ ਕਵਿਤਾ ਕੇੰਦਰ (ਰਜਿ.) ਚੰਡੀਗੜ੍ਹ ਵਲੋਂ ਸ਼ਾਮਲ ਹਨ।