ਨਵੀਂ ਦਿੱਲੀ – ਨੇਪਾਲ ਤੋਂ ਆਯਾਤ ਕੀਤੇ ਗਏ ਲਗਭਗ ਪੰਜ ਟਨ ਟਮਾਟਰ ਅਜੇ ਰਸਤੇ ਵਿੱਚ ਹਨ। ਉੱਤਰ ਪ੍ਰਦੇਸ਼ ਵਿੱਚ ਇਸ ਦੀ ਵਿਕਰੀ ਵੀਰਵਾਰ ਨੂੰ 50 ਰੁਪਏ ਪ੍ਰਤੀ ਕਿਲੋ ਦੀ ਰਿਆਇਤੀ ਦਰ ‘ਤੇ ਕੀਤੀ ਜਾਵੇਗੀ। ਨੈਸ਼ਨਲ ਕੰਜ਼ਿਊਮਰ ਕੋਆਪਰੇਟਿਵ ਫੈਡਰੇਸ਼ਨ ਆਫ ਇੰਡੀਆ ਲਿਮਟਿਡ (NCCF) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। NCCF ਨੇ ਨੇਪਾਲ ਤੋਂ 10 ਟਨ ਟਮਾਟਰ ਦਰਾਮਦ ਕਰਨ ਦਾ ਇਕਰਾਰਨਾਮਾ ਕੀਤਾ ਹੈ। NCCF ਆਯਾਤ ਦੇ ਨਾਲ-ਨਾਲ ਕੇਂਦਰ ਸਰਕਾਰ ਦੀ ਤਰਫੋਂ ਟਮਾਟਰਾਂ ਦੀ ਘਰੇਲੂ ਖਰੀਦ ਵੀ ਕਰ ਰਹੀ ਹੈ ਅਤੇ ਖਪਤਕਾਰਾਂ ਨੂੰ ਇਸ ਦੀ ਵਿਕਰੀ ਰਿਆਇਤੀ ਦਰਾਂ ‘ਤੇ ਕਰ ਰਹੀ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਨਿਰਦੇਸ਼ਾਂ ਤੋਂ ਬਾਅਦ NCCF ਪ੍ਰਚੂਨ ਪੱਧਰ ‘ਤੇ ‘ਦਖਲਅੰਦਾਜ਼ੀ’ ਕਰ ਰਹੀ ਹੈ। NCCF ਦੇ ਪ੍ਰਬੰਧ ਨਿਰਦੇਸ਼ਕ ਅਨੀਸ ਜੋਸੇਫ ਚੰਦਰਾ ਨੇ ਦੱਸਿਆ ਕਿ, “ਅਸੀਂ ਨੇਪਾਲ ਤੋਂ 10 ਟਨ ਟਮਾਟਰ ਦਰਾਮਦ ਕਰਨ ਦਾ ਇਕਰਾਰਨਾਮਾ ਕੀਤਾ ਹੈ। ਇਸ ਵਿੱਚੋਂ 3-4 ਟਨ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਵਿੱਚ ਵੰਡੇ ਗਏ। ਤਕਰੀਬਨ ਪੰਜ ਟਨ… ਟਰਾਂਜ਼ਿਟ ਵਿੱਚ ਹੈ ਅਤੇ ਇਸ ਦੀ ਵਿਕਰੀ ਵੀਰਵਾਰ ਨੂੰ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾਵੇਗੀ।” ਉਨ੍ਹਾਂ ਨੇ ਕਿਹਾ ਕਿ ਟਮਾਟਰ ਜਲਦੀ ਖ਼ਰਾਬ ਹੋ ਜਾਂਦੇ ਹਨ। ਇਸ ਕਾਰਨ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਇਸ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ। ਉੱਤਰ ਪ੍ਰਦੇਸ਼ ਵਿੱਚ ਆਯਾਤ ਕੀਤੇ ਅਤੇ ਸਥਾਨਕ ਤੌਰ ‘ਤੇ ਖਰੀਦੇ ਗਏ ਟਮਾਟਰਾਂ ਨੂੰ ਰਿਟੇਲ ਆਊਟਲੇਟਾਂ ਦੇ ਨਾਲ-ਨਾਲ ਚੋਣਵੇਂ ਸਥਾਨਾਂ ‘ਤੇ ਮੋਬਾਈਲ ਵੈਨਾਂ ਰਾਹੀਂ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਮੁੱਖ ਉਤਪਾਦਕ ਰਾਜਾਂ ਦਿੱਲੀ-ਐੱਨਸੀਆਰ ਅਤੇ ਰਾਜਸਥਾਨ ਤੋਂ ਖਰੀਦੇ ਗਏ ਟਮਾਟਰਾਂ ਨੂੰ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਿਆਇਤੀ ਦਰ ‘ਤੇ ਵੇਚਿਆ ਜਾ ਰਿਹਾ ਹੈ।
Related Posts
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਯੁਵਰਾਜ ਸਿੰਘ ਤੇ ਉਨ੍ਹਾਂ ਦੀ ਪਤਨੀ
ਅੰਮ੍ਰਿਤਸਰ, 17 ਮਈ- ਪੰਜਾਬੀ ਗਾਇਕ ਯੁਵਰਾਜ ਹੰਸ ਬੀਤੇ ਦਿਨੀਂ ਪਤਨੀ ਮਾਨਸੀ ਸ਼ਰਮਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। Post…
ਖਰੜ ‘ਚ ਨਾਮੀ ਬਿਲਡਰ ਦੇ ਘਰ ED ਦੀ ਰੇਡ, ਚੱਲ ਰਿਹਾ ਸੀ ਵਿਆਹ ਸਮਾਗਮ
ਮੁਹਾਲੀ : ਖਰੜ ਦੇ ਇਕ ਮੀ ਬਿਲਡਰ ਦੇ ਘਰ ED ਦੀ ਛਾਪੇਮਾਰੀ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਪਿਛਲੇ ਕਰੀਬ 1…
ਹੁਸ਼ਿਆਰਪੁਰ: ਗੈਸ ਪਲਾਂਟ ‘ਚ ਫਟਿਆ ਸਿਲੰਡਰ, 1 ਦੀ ਮੌਤ
ਹੁਸ਼ਿਆਰਪੁਰ, 24 ਸਤੰਬਰ- ਅੱਜ ਸਵੇਰੇ ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਪਿੰਡ ਚੱਕ ਗੁੱਜਰਾਂ ਨਜ਼ਦੀਕ ਜੇ.ਕੇ. ਇੰਟਰਪ੍ਰਾਈਜ਼ਿਜ ਦੇ ਗੈਸ ਪਲਾਂਟ ‘ਚ ਸਿਲੰਡਰ ਫਟਣ…