ਚੰਡੀਗੜ੍ਹ ‘ਚ 10 ਸਾਲਾ ਬੱਚੀ ਨਾਲ ਸ਼ਰਮਨਾਕ ਵਾਰਦਾਤ, ਗੁਆਂਢੀ ਨੇ ਜੰਗਲ ‘ਚ ਲਿਜਾ ਕੇ ਮਿਟਾਈ ਹਵਸ


ਚੰਡੀਗੜ੍ਹ- ਮਲੋਆ ਸਥਿਤ ਇਕ ਕਾਲੋਨੀ ‘ਚ ਇਕ ਨੌਜਵਾਨ 10 ਸਾਲਾ ਮੰਦਬੁੱਧੀ ਬੱਚੀ ਨਾਲ ਜੰਗਲ ‘ਚ ਜਬਰ-ਜ਼ਿਨਾਹ ਕਰ ਕੇ ਫ਼ਰਾਰ ਹੋ ਗਿਆ। ਬੱਚੀ ਰੋਂਦੀ ਹੋਈ ਘਰ ਪਹੁੰਚੀ ਅਤੇ ਮਾਮਲੇ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ। ਪਰਿਵਾਰ ਨੇ ਬੱਚੀ ਨੂੰ ਤੁਰੰਤ ਸੈਕਟਰ-16 ਜਨਰਲ ਹਸਪਤਾਲ ‘ਚ ਦਾਖ਼ਲ ਕਰਵਾਇਆ। ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਲੋਆ ਥਾਣਾ ਪੁਲਸ ਨੇ ਮੁਲਜ਼ਮ ਨੌਜਵਾਨ ’ਤੇ ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਸ ਨੇ ਦੱਸਿਆ ਕਿ 10 ਸਾਲਾ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ। ਇਸ ਦੌਰਾਨ ਗੁਆਂਢੀ ਨੌਜਵਾਨ ਆਇਆ ਅਤੇ ਵਰਗਲਾ ਕੇ ਉਸ ਨੂੰ ਆਪਣੇ ਨਾਲ ਜੰਗਲ ‘ਚ ਲੈ ਗਿਆ। ਨੌਜਵਾਨ ਨੇ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਅਤੇ ਜੰਗਲ ‘ਚ ਛੱਡ ਕੇ ਫ਼ਰਾਰ ਹੋ ਗਿਆ।

ਬੱਚੀ ਰੋਂਦੀ ਹੋਈ ਘਰ ਪਹੁੰਚੀ ਅਤੇ ਮਾਮਲੇ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ। ਪਰਿਵਾਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੱਚੀ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ। ਮਲੋਆ ਥਾਣਾ ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *