ਮੋਹਾਲੀ – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ’ਚ ਜ਼ਿਲ੍ਹਾ ਪਠਾਨਕੋਟ ਪਹਿਲੇ ਸਥਾਨ ’ਤੇ ਰਿਹਾ, ਇਸ ਜ਼ਿਲ੍ਹੇ ਦੇ 99.19 ਫੀਸਦੀ ਪ੍ਰੀਖਿਆਰਥੀ ਪਾਸ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ: ਵਰਿੰਦਰ ਭਾਟੀਆ ਨੇ ਦੱਸਿਆ ਕਿ ਇਸ ਜ਼ਿਲ੍ਹੇ ਦੇ ਕੁੱਲ 6298 ਪ੍ਰੀਖਿਆਰਥੀ ਪ੍ਰੀਖਿਆ ’ਚ ਬੈਠੇ ਸਨ, ਜਿਨ੍ਹਾਂ ’ਚੋਂ 6247 ਪਾਸ ਹੋਣ ਵਿਚ ਕਾਮਯਾਬ ਹੋਏ ਹਨ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਦਾ ਸਥਾਨ ਦੂਜਾ ਰਿਹਾ ਜਿਸ ਦੇ 99.02 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਜ਼ਿਲ੍ਹਾ ਕਪੂਰਥਲਾ ਦੇ 7310 ਵਿਦਿਆਰਥੀਆਂ ਨੇ ਇਸ ਪ੍ਰੀਖਿਆ ’ਚ ਹਿੱਸਾ ਲਿਆ, ਜਿਨ੍ਹਾਂ ਵਿਚੋਂ 7238 ਵਿਦਿਆਰਥੀ ਪਾਸ ਹੋਣ ਵਿਚ ਸਫ਼ਲ ਰਹੇ। ਜ਼ਿਲਾ ਅੰਮ੍ਰਿਤਸਰ ਤੀਜੇ ਸਥਾਨ ’ਤੇ ਰਿਹਾ ਹੈ, 27324 ਪ੍ਰੀਖਿਆਰਥੀਆਂ ’ਚੋਂ 27042 ਪ੍ਰੀਖਿਆਰਥੀ 98.97 ਫੀਸਦੀ ਦੀ ਦਰ ਨਾਲ ਪਾਸ ਹੋਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ 18971 ’ਚੋਂ 18710, ਫਿਰੋਜ਼ਪੁਰ ਦੇ 9846 ’ਚੋਂ 9690, ਫ਼ਰੀਦਕੋਟ ਦੇ 6063 ਵਿਚੋਂ 5957, ਜ਼ਿਲ੍ਹਾ ਤਰਨਤਾਰਨ ਦੇ 13391 ’ਚੋਂ 13156, ਜ਼ਿਲ੍ਹਾ ਫਤਿਹਗੜ੍ਹ ਦੇ 5569 ਵਿਚੋਂ 5471, ਜ਼ਿਲ੍ਹਾ ਹੁਸ਼ਿਆਰਪੁਰ ਦੇ 15197 ’ਚੋਂ 14129, ਜ਼ਿਲ੍ਹਾ ਸੰਗਰੂਰ ਦੇ 11839 ਵਿਚੋਂ 11548, ਰੂਪਨਗਰ ਦੇ 6656 ’ਚੋਂ 6491, ਸ਼ਹੀਦ ਭਗਤ ਸਿੰਘ ਨਗਰ ਦੇ 5886 ਵਿਚੋਂ 5731, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ 8655 ਵਿਚੋਂ 8414, ਮਾਨਸਾ ਦੇ 8145 ਵਿਚੋਂ 8145, ਪਟਿਆਲਾ ਦੇ 19111 ’ਚੋਂ 18570, ਬਠਿੰਡਾ ਦੇ 12839 ’ਚੋਂ 12473, ਸ੍ਰੀ ਮੁਕਤਸਰ ਸਾਹਿਬ ਦੇ 9241 ’ਚੋਂ 8976, ਜਲੰਧਰ ਦੇ 20448 ’ਚੋਂ 19819, ਮੋਗਾ ਦੇ 8978 ’ਚੋਂ 8701, ਮਾਲੇਰਕੋਟਲਾ ਦੇ 4099 ਵਿਚੋਂ 3959, ਫਾਜ਼ਿਲਕਾ ਦੇ 12811 ’ਚੋਂ 12368, ਲੁਧਿਆਣਾ ਦੇ 37212 ’ਚੋਂ 35773, ਬਰਨਾਲਾ ਦੇ 5202 ’ਚੋਂ 4992 ਪ੍ਰੀਖਿਆਰਥੀ ਪਾਸ ਹੋਏ ਹਨ।