ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸਾਖੀ ਮੌਕੇ ਮਜੀਠੀਆ ਪਰਿਵਾਰ ’ਤੇ ਸਿਆਸੀ ਹਮਲਾ ਬੋਲਿਆ, ਜਿਸ ਤੋਂ ਬਾਅਦ ਭਗਵੰਤ ਮਾਨ ਅਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਵਿਚਾਲੇ ਜੁਬਾਨੀ ਜੰਗ ਸ਼ੁਰੂ ਹੋ ਗਈ ਹੈ। ਦਰਅਸਲ CM ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ 19 ਅਪ੍ਰੈਲ ਨੂੰ ਜਲਿਆਂਵਾਲਾ ਬਾਗ ’ਚ 1000 ਤੋਂ ਵੱਧ ਲੋਕਾਂ ਨੂੰ ਸ਼ਹੀਦ ਅਤੇ 3100 ਤੋਂ ਵੱਧ ਲੋਕਾਂ ਨੂੰ ਜ਼ਖ਼ਮੀ ਕਰਕੇ ਜਨਰਲ ਡਾਇਰ ਸ਼ਰਾਬ ਲੈ ਕੇ ਕਿਸ ਦੇ ਘਰ ਡਿਨਰ ਕਰਨ ਪਹੁੰਚਿਆ? ਇਸ ਬਾਰੇ ਸਾਰੇ ਲੋਕ ਜਾਣਦੇ ਹਨ। ਮਜੀਠੀਆ ਪਰਿਵਾਰ ਜਿਸ ਦੇ ਘਰ ਜਨਰਲ ਡਾਇਰ ਨੇ ਖਾਣਾ ਖਾਧਾ ਸੀ। ਉਨ੍ਹਾਂ ਨੇ ਆਪਣੇ ਟਵੀਟ ’ਚ ਮਜੀਠੀਆ ਪਰਿਵਾਰ ਨੂੰ ਕਿਹਾ ਕਿ ਉਹ ਜਾਂ ਤਾਂ ਇਸ ਗੱਲ ਤੋਂ ਇਨਕਾਰ ਕਰਨ ਜਾਂ ਫਿਰ ਦੇਸ਼ ਵਾਸੀਆਂ ਤੋਂ ਇਸ ਲਈ ਮੁਆਫੀ ਮੰਗ ਲੈਣ।
ਉਥੇ ਹੀ ਹੁਣ ਬਿਕਰਮ ਮਜੀਠੀਆ ਨੇ ਸੀ.ਐੱਮ. ਮਾਨ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ, ਤੂੰ ਇੱਧਰ ਉੱਧਰ ਦੀ ਗੱਲ ਨਾ ਕਰ ਇਹ ਦੱਸ ਕਿ ਕਾਫ਼ਿਲਾ ਕਿਵੇਂ ਲੁੱਟਿਆ। ਹੱਥ ਚ ਗਲਾਸੀ ਫੜ, ਕੇਂਦਰ ਦੀ ਬੁੱਕਲ ਵਿਚ ਬੈਠ ਕੇ, ਸਿੱਖਾਂ ਦੇ ਬੇਕਸੂਰ ਮੁੰਡੇ ਚੁੱਕਵਾ ਕੇ, ਉੱਭਰਦੀ ਜਵਾਨੀ ਕਤਲ ਕਰਵਾ ਕੇ, ਆਪਣੇ ਪੂਰੇ ਖ਼ਾਨਦਾਨ ਨੂੰ VVIP ਸਟੇਟਸ ਦੇ ਕੇ, ਲਤੀਫ਼ਪੁਰ ਦਾ ਉਜਾੜਾ ਕਰਵਾ ਕੇ ਅਤੇ ਗੱਲਾਂ ਗਦਾਰੀ ਦੀਆਂ ਕਰੋ ਇਹ ਸ਼ੋਭਾ ਨਹੀਂ ਦਿੰਦਾ। ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਜ਼ਾਦ ਮੁਲਕ ‘ਚ ਕੇਂਦਰ ਦਾ ਗੁਲਾਮ ਤੇ ਸੂਬੇ ਦਾ ਗ਼ਦਾਰ ਕੌਣ ਹੈ ! ਜਨਹਿਤ ਸੂਚਨਾ :- ਸ਼ਰਾਬ ਸਿਹਤ ਲਈ ਹਾਨੀਕਾਰਕ ਹੈ। 10 ਮਿੰਟ ਵਿਚ 2 ਸੇਮ ਪੋਸਟਾਂ।