ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਹਿਮਾਚਲ ਸਰਕਾਰ ਨੇ 8 ‘ਹੈਲੀਪੋਰਟ’ ਸਥਾਪਤ ਕਰਨ ਦੀ ਦਿੱਤੀ ਮਨਜ਼ੂਰੀ


ਹਮੀਰਪੁਰ- ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਸ ਸਾਲ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ 8 ਹੈਲੀਪੋਰਟ ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫ਼ੈਸਲੇ ਦਾ ਉਦੇਸ਼ ਸੈਰ-ਸਪਾਟਾ ਅਤੇ ਇਸ ਦੀ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰਨਾ ਹੈ। ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੇ 6 ਜ਼ਿਲ੍ਹਿਆਂ ‘ਚ ਹੈਲੀਪੋਰਟ ਨਿਰਮਾਣ ਲਈ ਜ਼ਮੀਨ ਦੀ ਚੋਣ ਕਰ ਲਈ ਹੈ ਅਤੇ ਪਵਨ ਹੰਸ ਹੈਲੀਪੋਰਟ ਨਾਲ ਸਬੰਧਤ ਸਲਾਹ-ਮਸ਼ਵਰੇ ਦਾ ਕੰਮ 1 ਮਾਰਚ ਤੋਂ ਸ਼ੁਰੂ ਕਰੇਗਾ। ਇਸ ਦਾ ਨਿਰਮਾਣ ਕੰਮ ਛੇਤੀ ਹੀ ਸ਼ੁਰੂ ਹੋਵੇਗਾ।

ਅਧਿਕਾਰੀਆਂ ਮੁਤਾਬਕ ਫੰਡ ਪ੍ਰਾਪਤ ਕਰਨ ਲਈ ਵਿਸਥਾਰਪੂਰਵਕ ਪ੍ਰਾਜੈਕਟ ਰਿਪੋਰਟ ਕੇਂਦਰ ਨੂੰ ਭੇਜੀ ਜਾ ਰਹੀ ਹੈ। ਆਦਿਵਾਸੀ ਕਿੰਨੌਰ ਜ਼ਿਲ੍ਹੇ ਦੇ ਸਰਵੋ ਤੋਂ ਇਲਾਵਾ ਲਾਹੌਲ-ਸਪੀਤੀ ਜ਼ਿਲ੍ਹੇ ਦੇ ਸਿੱਸੂ, ਜਿਸਪਾ ਅਤੇ ਰੰਗਰਿਕ ‘ਚ 3 ਥਾਵਾਂ ‘ਤੇ ਹੈਲੀਪੋਰਟ ਬਣਾਉਣ ਦਾ ਪ੍ਰਸਤਾਵ ਹੈ।
ਬੁਲਾਰੇ ਮੁਤਾਬਕ ਪਹਿਲੇ ਪੜਾਅ ਵਿਚ ਹਮੀਰਪੁਰ ਦੇ ਸਸਨ, ਕਾਂਗੜਾ ਦੇ ਰੱਕੜ, ਚੰਬਾ ਦੇ ਸੁਲਤਾਨਪੁਰ, ਕੁੱਲੂ ਦੇ ਪਿਡਰੀ, ਲਾਹੌਲ-ਸਪੀਤੀ ਦੇ ਜਿਸਪਾ, ਸਿੱਸੂ ਅਤੇ ਰੰਗਰਿਕ ਅਤੇ ਕਿੰਨੌਰ ਦੇ ਸਰਵੋ ‘ਚ ਹੈਲੀਪੋਰਟ ਦਾ ਨਿਰਮਾਣ ਕੀਤਾ ਜਾਵੇਗਾ। ਉੱਥੇ ਹੀ ਦੂਜੇ ਪੜਾਅ ਵਿਚ ਸਿਰਮੌਰ ਦੇ ਨਾਹਨ ਅਤੇ ਧਾਰ ਕਿਆਰੀ, ਸ਼ਿਮਲਾ ਦੇ ਚਾਂਸ਼ਲ ਲਰੋਟ, ਊਨਾ ਦੇ ਜਾਨਕੌਰ, ਸੋਲਨ ਦੇ ਗਲਾਨਾਲਾ ਅਤੇ ਚੰਬਾ ਦੇ ਪਾਂਗੀ ਅਤੇ ਹੋਲੀ ਵਿਚ ਹੈਲੀਪੋਰਟ ਬਣਾਉਣ ਦਾ ਪ੍ਰਸਤਾਵ ਹੈ।

Leave a Reply

Your email address will not be published. Required fields are marked *