ਕਮਲਪ੍ਰੀਤ ਕੌਰ ਤੋਂ ਤਮਗ਼ੇ ਦੀਆਂ ਉਮੀਦਾਂ, ਡਿਸਕਸ ਥ੍ਰੋਅ ਦੇ ਫ਼ਾਈਨਲ ’ਚ ਪੁੱਜੀ

kamaljrrt kaur/nawanpunjab.com

ਟੋਕੀਓ, 31 ਜੁਲਾਈ (ਦਲਜੀਤ ਸਿੰਘ)-  ਭਾਰਤ ਦੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੇ ਸ਼ਨੀਵਾਰ ਨੂੰ ਇੱਥੇ ਓਲੰਪਿਕ ਸਟੇਡੀਅਮ ’ਚ ਮਹਿਲਾ ਡਿਸਕਸ ਥ੍ਰੋਅ ਕੁਆਲੀਫ਼ਿਕੇਸ਼ਨ ਮੁਕਾਬਲੇ ’ਚ ਦੂਜੇ ਸਥਾਨ ’ਤੇ ਰਹਿ ਕੇ ਫ਼ਾਈਨਲ ’ਚ ਲਈ ਕੁਆਲੀਫਾਈ ਕੀਤਾ। ਜਦਕਿ ਤਜਰਬੇਕਾਰ ਸੀਮਾ ਪੂਨੀਆ ਜਿੱਤ ਤੋਂ ਖੁੰਝ ਗਈ।
ਕਮਲਪ੍ਰੀਤ ਕੌਰ ਨੇ ਤੀਜੀ ਕੋਸ਼ਿਸ਼ ’ਚ 64 ਮੀਟਰ ਦਾ ਥ੍ਰੋਅ ਸੁੱਟਿਆ ਜੋ ਕੁਆਲੀਫਿਕੇਸ਼ਨ ਮਾਰਕ ਵੀ ਸੀ। ਕੁਆਲੀਫਿਕੇਸ਼ਨ ’ਚ ਚੋਟੀ ’ਤੇ ਰਹਿਣ ਵਾਲੀ ਅਮਰੀਕਾ ਦੀ ਵਾਲਾਰੀ ਆਲਮੈਨ ਤੋਂ ਇਲਾਵਾ ਉਹ 64 ਮੀਟਰ ਜਾਂ ਉਸ ਤੋਂ ਜ਼ਿਆਦਾ ਦਾ ਥ੍ਰੋਅ ਲਾਉਣ ਵਾਲੀ ਇਕੱਲੀ ਖਿਡਾਰੀ ਰਹੀ।

ਦੋਵੇਂ ਪੂਲ ’ਚ 31 ਖਿਡਾਰੀਆਂ ’ਚੋਂ 12 ਨੇ 64 ਮੀਟਰ ਦਾ ਮਾਰਕ ਪਾਰ ਕਰਨ ’ਚ ਕੁਆਲੀਫ਼ਾਈ ਕੀਤਾ। ਸੀਮਾ ਪੂਨੀਆ ਪੂਲ ਏ ’ਚ 60.57 ਦੇ ਥ੍ਰੋਅ ਦੇ ਨਾਲ ਛੇਵੇਂ ਸਥਾਨ ’ਤੇ ਰਹੀ। ਜ਼ਿਕਰਯੋਗ ਹੈ ਕਿ ਸੀਮਾ ਸਾਲ 2014 ਦੇ ਏਸ਼ੀਅਨ ਗੇਮਜ਼ ’ਚ ਗੋਲਡ ਮੈਡਲ ਜੇਤੂ ਰਹੀ ਸੀ।
ਕਮਲਪ੍ਰੀਤ ਕੌਰ ਨੇ ਪੂਲ ਬੀ ’ਚ ਪਹਿਲੀ ਕੋਸ਼ਿਸ਼ ’ਚ 60.29, ਦੂਜੇ ’ਚ 63.97 ਤੇ ਆਖ਼ਰੀ ਕੋਸ਼ਿਸ਼ ’ਚ 64.00 ਮੀਟਰ ਦਾ ਥ੍ਰੋਅ ਸੁੱਟਿਆ ਸੀ। ਜਦਕਿ ਪੂਲ ਏ ’ਚ ਸੀਮਾ ਦੀ ਪਹਿਲੀ ਕੋਸ਼ਿਸ਼ ਬੇਕਾਰ ਗਈ। ਦੂਜੀ ਕੋਸ਼ਿਸ਼ ’ਚ ਉਨ੍ਹਾਂ ਨੇ 60.57 ਤੇ ਤੀਜੀ ’ਚ 58.93 ਮੀਟਰ ਦਾ ਥ੍ਰੋਅ ਸੁੱਟਿਆ ਸੀ। ਡਿਸਕਸ ਥ੍ਰੋਅ ਦਾ ਫ਼ਾਈਨਲ ਹੁਣ 2 ਅਗਸਤ ਨੂੰ ਹੋਵੇਗਾ।

Leave a Reply

Your email address will not be published. Required fields are marked *