IT Raid in Punjab : ਪਾਸਟਰ ਬਲਜਿੰਦਰ ਤੇ ਹਰਪ੍ਰੀਤ ਦਿਓਲ ਦੇ ਟਿਕਾਣਿਆਂ ‘ਤੇ ਇਨਕਮ ਟੈਕਸ ਦੀ ਛਾਪੇਮਾਰੀ

ਜਲੰਧਰ : ਪੰਜਾਬ ‘ਚ ਪਾਸਟਰ ਬਲਜਿੰਦਰ ਤੇ ਪਾਸਟਰ ਹਰਪ੍ਰੀਤ ਦਿਓਲ ਦੇ ਟਿਕਾਣਿਆਂ ‘ਤੇ ਇਨਕਮ ਟੈਕਸ ਵਲੋਂ ਛਾਪੇਮਾਰੀ ਕੀਤੀ ਗਈ ਹੈ। ਜਲੰਧਰ ਦੇ ਤਾਜਪੁਰ ਤੇ ਕਪੂਰਥਲਾ ਦੇ ਖੋਜੇਪੁਰ ‘ਚ ਛਾਪੇਮਾਰੀ ਦੀ ਸੂਚਨਾ ਹੈ। ਪੁਲਿਸ ਵੱਲੋਂ ਛਾਪੇਮਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਾਸਟਰ ਬਲਜਿੰਦਰ ਦੇ ਮੋਹਾਲੀ ਸਥਿਤ ਰੈਜ਼ੀਡੈਂਸ ਓਮੈਕਸ ਸਿਟੀ ‘ਚ ਵੀ ਇਨਕਮ ਟੈਕਸ ਦੀ ਟੀਮ ਵੱਲੋਂ ਛਾਪੇਮਾਰੀ ਦੀ ਸੂਚਨਾ ਹੈ।

ਕਪੂਰਥਲਾ ਦੇ ਪਿੰਡ ਖੋਜੇਵਾਲ ਸਥਿਤ ਮੁੱਖ ਚਰਚ ‘ਤੇ ਇਨਕਮ ਟੈਕਸ ਦੀ ਟੀਮ ਨੇ ਮੰਗਲਵਾਰ ਸਵੇਰੇ ਛਾਪਾ ਮਾਰਿਆ। ਇਨਕਮ ਟੈਕਸ ਦੇ ਦਰਜਨਾਂ ਅਧਿਕਾਰੀਆਂ ਵੱਲੋਂ ਚਰਚਾਂ ਦੇ ਕਾਗਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਨਾ ਤਾਂ ਕਿਸੇ ਨੂੰ ਚਰਚ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਕਿਸੇ ਨੂੰ ਬਾਹਰ। ਆਈਟੀ ਟੀਮ ਦੇ ਨਾਲ ਸਥਾਨਕ ਪੁਲਿਸ ਤੇ ਸੀਆਰਪੀਐਫ ਦੇ ਜਵਾਨ ਵੀ ਹਨ, ਜਿਨ੍ਹਾਂ ਵੱਲੋਂ ਕਿਸੇ ਨੂੰ ਵੀ ਚਰਚ ਦੇ ਆਲੇ ਦੁਆਲੇ ਘੁੰਮਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।

ਹਾਲਾਂਕਿ ਇਸ ਛਾਪੇਮਾਰੀ ਦੀ ਕੋਈ ਵੀ ਅਧਿਕਾਰੀ ਪੁਸ਼ਟੀ ਨਹੀਂ ਕਰ ਰਿਹਾ ਤੇ ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਟੀਮ ਵਿੱਚ ਕਿੰਨੇ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਚਰਚ ਤੋਂ ਇਲਾਵਾ ਈਡੀ ਵੱਲੋਂ ਮੁੱਖ ਪਾਦਰੀ ਦੇ ਘਰ ਅਤੇ ਹੋਰ ਥਾਵਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਵਰਨਣਯੋਗ ਹੈ ਕਿ ਓਪਨ ਡੋਰ ਚਰਚ ਖੋਜੇਵਾਲ ਦੁਆਬੇ ਦਾ ਸਭ ਤੋਂ ਮਹੱਤਵਪੂਰਨ ਚਰਚ ਮੰਨਿਆ ਜਾਂਦਾ ਹੈ, ਜਿੱਥੇ ਪੰਜਾਬ ਭਰ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਇਸ ਚਰਚ ਵਿਚ ਹਰ ਵੀਰਵਾਰ ਅਤੇ ਐਤਵਾਰ ਨੂੰ ਪ੍ਰਾਰਥਨਾਵਾਂ ਹੁੰਦੀਆਂ ਹਨ।

Leave a Reply

Your email address will not be published. Required fields are marked *