PM ਮੋਦੀ ਨੇ 74ਵੇਂ ਗਣਤੰਤਰ ਦਿਵਸ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ 74ਵੇਂ ਗਣਤੰਤਰ ਦਿਵਸ ਮੌਕੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਮਹਾਨ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦੇਸ਼ਵਾਸੀ ਇਕਜੁਟ ਹੋ ਕੇ ਅੱਗੇ ਵਧਣ। ਭਾਰਤ ਅੱਜ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਅਗਵਾਈ ‘ਚ ਨਵੀਂ ਦਿੱਲੀ ‘ਚ ਕਰਤਵਯ ਪੱਥ ‘ਤੇ ਗਣਤੰਤਰ ਦਿਵਸ ਸਮਾਰੋਹ ਦਾ ਆਯੋਜਨ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਇਕ ਟਵੀਟ ‘ਚ ਕਿਹਾ,”ਗਣਤੰਤਰ ਦਿਵਸ ਦੀਆਂ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ। ਇਸ ਵਾਰ ਦਾ ਇਹ ਮੌਕਾ ਇਸ ਲਈ ਵੀ ਵਿਸ਼ੇਸ਼ ਹੈ, ਕਿਉਂਕਿ ਇਸ ਨੂੰ ਅਸੀਂ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੌਰਾਨ ਮਨਾ ਰਹੇ ਹਾਂ। ਦੇਸ਼ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਅਸੀਂ ਇਕਜੁਟ ਹੋ ਕੇ ਅੱਗੇ ਵਧੀਏ, ਇਹੀ ਕਾਮਨਾ ਹੈ।” ਮਿਸਰ ਦੇ ਰਾਸ਼ਟਰਪਤੀ ਅਬਦੁੱਲ ਫਤਿਹ ਅਲੀ ਸੀਸੀ ਇਸ ਸਾਲ ਦੇ ਗਣਤੰਤਰ ਦਿਵਸ ਸਮਾਰੋਹ ‘ਚ ਮੁੱਖ ਮਹਿਮਾਨ ਹਨ। ਭਾਰਤ ਨੂੰ 15 ਅਗਸਤ 1947 ‘ਚ ਅਗਰੇਜ਼ਾਂ ਤੋਂ ਆਜ਼ਾਦੀ ਤਾਂ ਮਿਲ ਗਈ ਸੀ ਪਰ 26 ਜਨਵਰੀ 1950 ਨੂੰ ਭਾਰਤ ਇਕ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਐਲਾਨ ਹੋਇਆ। ਇਸੇ ਦਿਨ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ।

Leave a Reply

Your email address will not be published. Required fields are marked *