ਜਲੰਧਰ- ਰਾਮ ਰਹੀਮ ਨੂੰ ਦਿੱਤੀ ਗਈ ਪੈਰੋਲ ਨੂੰ ਲੈ ਕੇ ਬਾਦਲ ਜੋੜੇ ਨੇ ਭਾਜਪਾ ਅਤੇ ਕਾਂਗਰਸ ਦੀ ਸਰਕਾਰ ਘੇਰੀ ਹੈ। ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਵੱਡੀਆਂ ਗੱਲਾਂ ਕਹੀਆਂ ਹਨ। ਸੁਖਬੀਰ ਬਾਦਲ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਕੀ ਧਾਰਮਿਕ ਭਾਵਨਾਵਾਂ ਭੜਕਾ ਕੇ ਦੇਸ਼ ਵਿਚ ਅਮਨ ਅਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਿਚ ਕੋਈ ਕਸਰ ਬਾਕੀ ਹੈ, ਜੋ ਬਲਾਤਕਾਰੀ ਰਾਮ ਰਹੀਮ ਤੋਂ ਸ਼ਰਮਨਾਕ ਹਰਕਤਾਂ ਕਰਵਾ ਕੇ ਪੂਰੀ ਕਰਨ ਦੀ ਸਾਜ਼ਿਸ਼ ਰਚੀ ਹੈ? 1980 ਵਿੱਚ ਇੰਦਰਾ ਗਾਂਧੀ ਨੇ ਦੇਸ਼ ਦਾ ਧਿਆਨ ਆਪਣੀਆਂ ਨਾਕਾਮੀਆਂ ਤੋਂ ਹਟਾਉਣ ਲਈ ਪੰਜਾਬ ਅਤੇ ਦੇਸ਼ ਨੂੰ ਲਹੂ ਲੁਹਾਣ ਕੀਤਾ ਸੀ।
ਇਸ ਦੇ ਇਲਾਵਾ ਇਕ ਹੋਰ ਟਵੀਟ ‘ਚ ਉਨ੍ਹਾਂ ਕਿਹਾ ਕਿ ਮੇਰੀ ਹਰ ਸਹੀ ਸੋਚ ਵਾਲੇ ਦੇਸ਼ ਵਾਸੀ ਨੂੰ ਅਪੀਲ ਹੈ ਕਿ ਉਹ ਦੇਸ਼ ਵਾਸੀਆਂ ਨੂੰ ਇਸ ਸਾਜ਼ਿਸ਼ ਵਿਰੁੱਧ ਸੁਚੇਤ ਕਰਕੇ ਦੇਸ਼ ਦੇ ਅਮਨ ਅਤੇ ਭਾਈਚਾਰਕ ਸਾਂਝ ਨੂੰ ਮੁੜ ਲਾਂਬੂ ਲਾਉਣ ਦੀ ਸਿਆਸੀ ਮੌਕਾ ਪ੍ਰਸਤੀ ਵਾਲੀ ਇਸ ਸਾਜ਼ਿਸ਼ ਨੂੰ ਫੇਲ੍ਹ ਕਰਨ ਲਈ ਅੱਜ ਹੀ ਅੱਗੇ ਆਏ। ਕੱਲ੍ਹ ਤੱਕ ਬਹੁਤ ਦੇਰ ਹੋ ਜਾਵੇਗੀ।