ਅੰਬਾਲਾ, 12 ਜਨਵਰੀ- ਭਾਰਤੀ ਹਵਾਈ ਸੈਨਾ ਦੇ ਸੁਰੱਖਿਆ ਕਰਮਚਾਰੀਆਂ ਨੇ ਇਕ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ, ਜੋ ਕਿ ਅੰਬਾਲਾ ਦੇ ਏਅਰ ਬੇਸ ਦੀ 12 ਫੁੱਟ ਉੱਚੀ ਬਾਹਰੀ ਕੰਧ ਨੂੰ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿੱਥੇ ਕਿ ਨਵੇਂ ਸ਼ਾਮਿਲ ਕੀਤੇ ਗਏ ਰਾਫ਼ੇਲ ਲੜਾਕੂ ਜਹਾਜ਼ ਰੱਖਿਆ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਬਾਲਾ ਦੇ ਏ.ਐਸ.ਪੀ. ਪੂਜਾ ਡਾਬਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਦੀ ਪਛਾਣ ਰਾਮੂ ਵਾਸੀ ਯੂ.ਪੀ ਵਜੋਂ ਹੋਈ ਹੈ, ਹੁਣ ਉਸ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਦੇ ਮੋਬਾਈਲ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਜਾਣਕਾਰੀ ਦੀ ਉਡੀਕ ਹੈ।