BSF ਜਵਾਨਾਂ ਵੱਲੋਂ ਸਰਹੱਦ ‘ਤੇ ਪਾਕਿਸਤਾਨੀ ਘੁਸਪੈਠੀਆ ਢੇਰ,ਅੱਜ ਤੜਕੇ ਸੰਘਣੀ ਧੁੰਦ ਦੀ ਆੜ ‘ਚ ਕਰ ਰਿਹਾ ਸੀ ਘੁਸਪੈਠ ਦੀ ਕੋਸ਼ਿਸ਼

ਡੇਰਾ ਬਾਬਾ ਨਾਨਕ : ਬੀ ਐਸ ਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 73 ਬਟਾਲੀਅਨ ਦੀ ਬੀਓਪੀ ਚੰਨਾ ਦੇ ਜਵਾਨਾਂ ਵੱਲੋਂ ਅੱਜ ਤੜਕੇ ਸੰਘਣੀ ਧੁੰਦ ਦੌਰਾਨ ਸਰਹੱਦ ਤੇ ਕੰਡਿਆਲੀ ਤਾਰ ਪਾਰ ਕਰਦਾ ਪਾਕਿਸਤਾਨੀ ਘੁਸਪੈਠੀਆ ਢੇਰ ਕੀਤਾ ਗਿਆ। ਇਸ ਦੀ ਪੁਸ਼ਟੀ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕੀਤੀ। ਬੀਐਸਐਫ ਦੇ ਅਧਿਕਾਰੀਆਂ ਨੇ

ਦੱਸਿਆ ਕਿ ਓਪੀ ਪਾਰਟੀ ਅਤੇ ਜ਼ੈਡਐਲਪੀ/ਸੁੱਖਾ ਪਾਰਟੀ ਬੀਐਸਐਫ ਦੀ ਚੰਨਾ ਪੋਸਟ (ਪੁਲਿਸ ਸਟੇਸ਼ਨ ਰਾਮਦਾਸ) ਤੇ ਜਵਾਨ ਤੜਕਸਾਰ ਸੰਘਣੀ ਧੁੰਦ ਦੌਰਾਨ ਗਸ਼ਤ ਕਰ ਰਹੇ ਸਨ ਕਿ ਜਵਾਨਾਂ ਨੂੰ ਕੰਡਿਆਲੀ ਤਾਰ ਨੇੜੇ ਹਿਲਜੁਲ ਵੇਖਣ ਨੂੰ ਮਿਲੀ ਤੇ ਸਰਹੱਦ ਤੇ ਚੌਕਸ ਐਚ ਸੀ ਗੁਲਾਮ ਮੁਹੰਮਦ ਅਤੇ ਸੀ ਟੀ ਸੁਜਨ ਵਲੋਂ ਫਾਇਰ ਕਰ ਕੇ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ। ਇਸ ਸਬੰਧੀ ਡੀ ਆਈ ਜੀ ਪ੍ਰਭਾਕਰ ਜੋਸ਼ੀ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਬਹਾਦਰ ਜਵਾਨਾਂ ਵੱਲੋਂ ਸਰਹੱਦ ‘ਤੇ ਘੁਸਪੈਠੀਏ ਨੂੰ ਢੇਰ ਕੀਤਾ ਹੈ ਅਤੇ ਇਸ ਸਬੰਧੀ ਜਾਂਚ ਚੱਲ ਰਹੀ ਹੈ ।

Leave a Reply

Your email address will not be published. Required fields are marked *