ਚੰਡੀਗੜ੍ਹ, 3 ਜਨਵਰੀ- ਕੱਲ੍ਹ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਰਿਹਾਇਸ਼ ਦੇ ਨੇੜੇ ਮਿਲੇ ਜਿੰਦਾ ਬੰਬ ਨੂੰ ਨਸ਼ਟ ਕਰਨ ਲਈ ਫ਼ੌਜ ਦੀ ਬੰਬ ਸਕੁਐਡ ਟੀਮ ਮੌਕੇ ’ਤੇ ਪਹੁੰਚ ਗਈ ਹੈ। ਟੀਮ ਵਲੋਂ ਥੋੜੀ ਦੇਰ ਵਿਚ ਹੀ ਬੰਬ ਨੂੰ ਨਕਾਰਾ ਕਰ ਦਿੱਤਾ ਜਾਏਗਾ। ਦੱਸ ਦਈਏ ਕਿ ਬੰਬ ਨੂੰ ਇਕ ਡਰੰਮ ਵਿਚ ਪਾ ਕੇ ਰੱਖਿਆ ਗਿਆ ਹੈ ਅਤੇ ਨੇੜਲੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ: ਬੰਬ ਨੂੰ ਨਸ਼ਟ ਕਰਨ ਲਈ ਫ਼ੌਜ ਦੀ ਟੀਮ ਪਹੁੰਚੀ ਮੌਕੇ ’ਤੇ
