ਚੰਡੀਗੜ੍ਹ : ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਵਿਜੀਲੈਂਸ ਬਿਊਰੋ ਦੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਅਹਿਮ ਹੁਕਮ ਜਾਰੀ ਕੀਤੇ ਗਏ ਹਨ। ਵਿਭਾਗ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਫਾਰਮਲ ਕੱਪੜਿਆਂ ‘ਚ ਹੀ ਅਦਾਲਤਾਂ ਅਤੇ ਦਫ਼ਤਰ ‘ਚ ਆਉਣ। ਇਸ ਦੇ ਨਾਲ ਹੀ ਗਰਮੀਆਂ ‘ਚ ਫੁੱਲ ਸਲੀਵ ਕਮੀਜ਼, ਪੈਂਟ, ਸਫਾਰੀ ਸੂਟ ਪਾਉਣ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਸਰਦੀਆਂ ‘ਚ ਚਮਕਦਾਰ ਜੈਕਟਾਂ ਨਾ ਪਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਜੁਰਾਬਾਂ ਦੇ ਨਾਲ ਕਾਲੇ ਜਾਂ ਬ੍ਰਾਊਨ ਆਕਸਫੋਰਡ ਜੁੱਤੇ ਪਹਿਨਣ ਲਈ ਕਿਹਾ ਗਿਆ ਹੈ ਅਤੇ ਸਿਰਫ ਮੈਡੀਕਲ ਸਮੱਸਿਆ ਹੋਣ ‘ਤੇ ਮੈਡੀਕਲ ਸਰਟੀਫਿਕੇਟ ਹੋਣ ‘ਤੇ ਹੀ ਚੱਪਲਾਂ, ਸੈਂਡਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਵਿਭਾਗ ਵੱਲੋਂ ਮਹਿਲਾ ਮੁਲਾਜ਼ਮਾਂ ਨੂੰ ਸੂਟ, ਸਾੜੀ, ਫਾਰਮਲ ਕਮੀਜ਼ਾਂ ਅਤੇ ਟਰਾਊਜ਼ਰ ਪਾਉਣ ਲਈ ਕਿਹਾ ਗਿਆ ਹੈ ਅਤੇ ਜੀਨਸ, ਟੀ-ਸ਼ਰਟਾਂ, ਸਪੋਰਟਸ ਜੁੱਤੇ, ਚੱਪਲਾਂ ਪਹਿਨਣ ਤੋਂ ਮਨ੍ਹਾਂ ਕੀਤਾ ਗਿਆ ਹੈ। ਵਿਭਾਗ ਵੱਲੋਂ ਇਹ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਡਿਊਟੀ ਸਮੇਂ ਦੌਰਾਨ ਲਾਜ਼ਮੀ ਤੌਰ ‘ਤੇ ਪਛਾਣ ਪੱਤਰ ਪਹਿਨਿਆ ਜਾਵੇ ਅਤੇ ਮੰਗੇ ਜਾਣ ‘ਤੇ ਉਪਲੱਬਧ ਕਰਵਾਇਆ ਜਾਵੇ।