ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ’ਚ (ਰਾਕਾਂਪਾ) ਵਿਧਾਇਕ ਸਰੋਜ ਬਾਬੂਲਾਲ ਅਹੀਰੇ ਨੇ ਮਹਿਲਾ ਸਸ਼ਕਤੀਕਰਨ ਦੀ ਜੋ ਮਿਸਾਲ ਪੇਸ਼ ਕੀਤੀ ਹੈ, ਉਹ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ। ਦਰਅਸਲ, ਸੋਮਵਾਰ ਨੂੰ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮਹਿਲਾ ਵਿਧਾਇਕ ਆਪਣੇ 3 ਮਹੀਨੇ ਦੇ ਬੱਚੇ ਨੂੰ ਲੈ ਕੇ ਵਿਧਾਨ ਸਭਾ ਪਹੁੰਚੀ ਅਤੇ ਸਦਨ ਦੀ ਕਾਰਵਾਈ ’ਚ ਹਿੱਸਾ ਲਿਆ। ਰਾਕਾਂਪਾ ਵਿਧਾਇਕ ਸਰੋਜ 30 ਸਤੰਬਰ ਨੂੰ ਹੀ ਮਾਂ ਬਣੀ ਸੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਪਿਛਲੇ 2.5 ਸਾਲਾਂ ਤੋਂ ਨਾਗਪੁਰ ’ਚ ਕੋਈ ਸੈਸ਼ਨ ਆਯੋਜਿਤ ਨਹੀਂ ਕੀਤਾ ਗਿਆ ਸੀ। ਮੈਂ ਹੁਣ ਇਕ ਮਾਂ ਹਾਂ ਪਰ ਮੈਂ ਆਪਣੇ ਵੋਟਰਾਂ ਦੇ ਸਵਾਲਾਂ ਦੇ ਜਵਾਬ ਲੈਣ ਵਿਧਾਨ ਸਭਾ ਆਈ ਹਾਂ।