ਗਾਂਧੀਨਗਰ- ਸਰਹੱਦੀ ਸੁਰੱਖਿਆ ਫ਼ੋਰਸ ਦੇ ਜਵਾਨ ਛੋਟੂਸਿੰਘ ਵਾਘੇਲਾ, ਜਿਨ੍ਹਾਂ ਦਾ ਵਿਆਹ ਸੋਮਵਾਰ ਨੂੰ ਹੈ, ਵਿਆਹ ਵਾਲੀ ਜਗ੍ਹਾ ਜਾਣ ਤੋਂ ਪਹਿਲਾਂ ਵੋਟ ਪਾਉਣ ਲਈ ਥਰਾਦ ਚੋਣ ਖੇਤਰ ਦੇ ਦੁਵਾ ਪਿੰਡ ਸਥਿਤ ਵੋਟਿੰਗ ਕੇਂਦਰ ਪਹੁੰਚੇ। ਸਥਾਨਕ ਮੀਡੀਆ ਨਾਲ ਗੱਲ ਕਰਦੇ ਹੋਏ ਵਾਘੇਲਾ ਨੇ ਕਿਹਾ,”ਮੈਂ ਪੱਛਮੀ ਬੰਗਾਲ ‘ਚ ਤਾਇਨਾਤ ਹਾਂ ਪਰ ਇਸ ਸਮੇਂ ਛੁੱਟੀ ‘ਤੇ ਹਾਂ, ਕਿਉਂਕਿ ਅੱਜ ਮੇਰਾ ਵਿਆਹ ਹੈ।
ਬਰਾਤ ਜਾਣ ਤੋਂ ਪਹਿਲਾਂ, ਮੈਂ ਅਤੇ ਮੇਰੇ ਪਰਿਵਾਰ ਦੇ ਮੈਂਬਰਾਂ ਨੇ ਵੋਟ ਪਾਉਣ ਦਾ ਫ਼ੈਸਲਾ ਕੀਤਾ। ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰ ਰਿਹਾ ਹਾਂ, ਲੋਕਤੰਤਰ ਦੀ ਰੱਖਿਆ ਕਰਨਾ ਵੀ ਮੇਰਾ ਕਰਤੱਵ ਹੈ ਅਤੇ ਇਸ ਲਈ ਮੈਂ ਵੋਟਿੰਗ ਨੂੰ ਪਹਿਲ ਦਿੱਤੀ।”