ਸੀ. ਆਈ. ਐੱਸ. ਸੀ. ਈ. ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ

ciese/nawanpunjab.com

ਨਵੀਂ ਦਿੱਲੀ, 24 ਜੁਲਾਈ (ਦਲਜੀਤ ਸਿੰਘ)- ਕੌਂਸਲ ਆਫ਼ ਦਿ ਇੰਡੀਅਨ ਸਕੂਲ ਸਰਟੀਫ਼ਿਕੇਟ (ਸੀ. ਆਈ. ਐੱਸ. ਸੀ. ਈ.) ਨੇ ਸ਼ਨੀਵਾਰ ਯਾਨੀ ਕਿ ਅੱਜ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਜਮਾਤ 10ਵੀਂ ਵਿਚ ਮੁੰਡੇ ਅਤੇ ਕੁੜੀਆਂ ਦੋਹਾਂ ਦਾ ਪਾਸ ਫ਼ੀਸਦੀ 99.8 ਫ਼ੀਸਦੀ ਰਿਹਾ। ਇੰਡੀਅਨ ਸਕੂਲ ਸਰਟੀਫ਼ਿਕੇਟ (ਆਈ. ਐੱਸ. ਸੀ.) ਨੇ 12ਵੀਂ ਜਮਾਤ ਦੇ ਨਤੀਜਿਆਂ ’ਚ ਕੁੜੀਆਂ ਨੇ ਮੁੰਡਿਆਂ ਨੂੰ 0.2 ਫ਼ੀਸਦੀ ਦੇ ਫ਼ਰਕ ਨਾਲ ਪਛਾੜ ਦਿੱਤਾ ਹੈ। ਬੋਰਡ ਨੇ ਕਿਹਾ ਕਿ ਪਿਛਲੇ ਸਾਲ ਵਾਂਗ ਇਸ ਵਾਰ ਵੀ ਅਸਾਧਾਰਣ ਹਲਾਤਾਂ ਨੂੰ ਵੇਖਦੇ ਹੋਏ ਮੈਰਿਟ ਲਿਸਟ ਨਹੀਂ ਹੋਵੇਗੀ। ਸੀ. ਆਈ. ਐੱਸ. ਸੀ. ਈ. ਨੇ ਇਸ ਸਾਲ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ 10ਵੀਂ ਅਤੇ 12ਵੀਂ ਜਮਾਤ ਦੇ ਇਮਤਿਹਾਨ ਰੱਦ ਕਰ ਦਿੱਤੇ ਸਨ। ਨਤੀਜੇ ਬੋਰਡ ਵਲੋਂ ਤੈਅ ਕੀਤੇ ਗਏ ਬਦਲਵੇਂ ਮੁਲਾਂਕਣ ਨੀਤੀ ’ਤੇ ਤਿਆਰ ਕੀਤੇ ਗਏ ਹਨ।

ਸੀ. ਆਈ. ਐੱਸ. ਸੀ. ਈ. ਦੇ ਮੁੱਖ ਕਾਰਜਕਾਰੀ ਸਚਿਨ ਗੇਰੀ ਅਰਾਥੂਨ ਨੇ ਦੱਸਿਆ ਕਿ ਜਮਾਤ 10ਵੀਂ ’ਚ ਮੁੰਡੇ ਅਤੇ ਕੁੜੀਆਂ ਦੋਹਾਂ ਦਾ ਪਾਸ ਫ਼ੀਸਦੀ 99.8 ਫ਼ੀਸਦੀ ਰਿਹਾ। ਜਮਾਤ 12ਵੀਂ ਵਿਚ ਕੁੜੀਆਂ ਦਾ ਪਾਸ ਫ਼ੀਸਦੀ 99.86 ਫ਼ੀਸਦੀ ਰਿਹਾ, ਜਦਕਿ ਮੁੰਡਿਆਂ ਦਾ 99.66 ਫ਼ੀਸਦੀ ਰਿਹਾ। ਅਰਾਥੂਨ ਨੇ ਦੱਸਿਆ ਕਿ ਪਿਛਲੇ ਸਾਲਾਂ ਦੇ ਉਲਟ ਇਸ ਵਾਰ ਆਸਰ ਸ਼ੀਟ ਦੀ ਮੁੜ ਤੋਂ ਜਾਂਚ ਦਾ ਬਦਲ ਉਪਲੱਬਧ ਨਹੀਂ ਹੋਵੇਗਾ, ਕਿਉਂਕਿ ਵਿਦਿਆਰਥੀਆਂ ਨੂੰ ਤੈਅ ਵਿਧੀ ਨਾਲ ਅੰਕ ਦਿੱਤੇ ਗਏ ਹਨ। ਹਾਲਾਂਕਿ ਅੰਕ ’ਚ ਗਲਤੀਆਂ ਜੇਕਰ ਹੋਵੇ ਤਾਂ ਸੁਧਾਰ ਲਈ ਵਿਵਾਦ ਹੱਲ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ।

Leave a Reply

Your email address will not be published. Required fields are marked *