ਦੋਹਾ , ਕਤਰ :- ਸਾਊਦੀ ਅਰਬ ਨੇ ਅੱਜ ਫੀਫਾ ਵਿਸ਼ਵ ਕੱਪ 2022 ਦਾ ਪਹਿਲਾ ਵੱਡਾ ਉਲਟਫੇਰ ਕਰਦਿਆਂ ਗਰੁੱਪ ਸਟੇਜ ਦੇ ਮੁਕਾਬਲੇ ਵਿੱਚ ਲਿਓਨਲ ਮੈਸੀ ਦੇ ਅਰਜਨਟੀਨਾ ਨੂੰ 2-1 ਨਾਲ ਹਰਾ ਦਿੱਤਾ। ਅਰਜਨਟੀਨਾ ਫੀਫਾ ਵਿਸ਼ਵ ਕੱਪ ਜਿੱਤਣ ਵਾਲੇ ਸੰਭਾਵੀ ਦਾਅਵੇਦਾਰਾਂ ’ਚੋਂ ਇਕ ਹੈ। ਸਾਊਦੀ ਅਰਬ ਨੇ ਇਸ ਜਿੱਤ ਨਾਲ ਅਰਜਨਟੀਨਾ ਦੇ ਪਿਛਲੇ 36 ਮੈਚਾਂ ਤੋਂ ਅਜਿਤ ਰਹਿਣ ਦੀ ਮੁਹਿੰਮ ਨੂੰ ਵੀ ਠੱਲ੍ਹ ਦਿੱਤਾ। ਸਾਊਦੀ ਅਰਬ ਲਈ ਸਾਲੇਹ ਅਲਸ਼ਹਿਰੀ(48ਵੇਂ ਮਿੰਟ) ਤੇ ਸਾਲੇਮ ਅਲਦੌਸਰੀ(53ਵੇਂ ਮਿੰਟ) ਨੇ ਦੂਜੇ ਅੱਧ ਵਿੱਚ ਪੰਜ ਮਿੰਟਾਂ ਦੇ ਵਕਫ਼ੇ ਵਿੱਚ ਦੋ ਗੋਲ ਕੀਤੇ, ਜੋ ਫੈਸਲਾਕੁਨ ਸਾਬਤ ਹੋੲੇ। ਸਾਊਦੀ ਟੀਮ ਨੇ ਇਸ ਤੋਂ ਪਹਿਲਾਂ 1994 ਦੇ ਵਿਸ਼ਵ ਕੱਪ ਵਿੱਚ ਬੈਲਜੀਅਮ ਖਿਲਾਫ਼ 1-0 ਨਾਲ ਜਿੱਤ ਦਰਜ ਕਰਕੇ ਉਲਟਫੇਰ ਕੀਤਾ ਸੀ।
Related Posts
ਕੇਰਲ ’ਚ 31 ਜੁਲਾਈ ਤੇ 1 ਅਗਸਤ ਨੂੰ ਮੁਕੰਮਲ ਲੌਕਡਾਊਨ ਲਾਉਣ ਦਾ ਐਲਾਨ
ਨਵੀਂ ਦਿੱਲੀ, 29 ਜੁਲਾਈ (ਦਲਜੀਤ ਸਿੰਘ)- ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਦਾ ਡਰ ਵਧਣਾ ਸ਼ੁਰੂ ਹੋ ਗਿਆ ਹੈ। ਕੋਰੋਨਾ…
ਮੰਤਰੀ ਲਾਲਜੀਤ ਭੁੱਲਰ ਦੀ ਵੱਡੀ ਕਾਰਵਾਈ, ਬਠਿੰਡਾ ਦੇ ਆਰ.ਟੀ.ਏ. ਅਫ਼ਸਰ ਨੂੰ ਕੀਤਾ ਸਸਪੈਂਡ
ਬਠਿੰਡਾ, 27 ਮਈ- ਪੰਜਾਬ ਦਾ ਮੰਤਰੀ ਮੰਡਲ ਹਰ ਦਿਨ ਐਕਸ਼ਨ ‘ਚ ਨਜ਼ਰ ਆ ਰਿਹਾ ਹੈ। ਹੁਣ ਵੀ ਪੰਜਾਬ ਦੇ ਟਰਾਂਸਪੋਰਟ…
ਅੰਮ੍ਰਿਤਸਰ ‘ਚ ਹਥਿਆਰਾਂ ਦੀ ਤਸਕਰੀ ਦੇ ਇੱਕ ਹੋਰ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼; ਤਿੰਨ ਪਿਸਤੌਲਾਂ ਸਮੇਤ 3 ਵਿਅਕਤੀ ਕਾਬੂ
ਅੰਮ੍ਰਿਤਸਰ, 16 ਜੁਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ…