ਜਲਾਲਾਬਾਦ, 16 ਨਵੰਬਰ- ਜਲਾਲਾਬਾਦ ਦੇ ਚੱਕ ਖੁੜੰਜ (ਕਾਨਿਆ ਵਾਲੀ) ‘ਚ ਕਿਸਾਨਾਂ ਵਲੋਂ ਪੰਚਾਇਤ ਸੈਕਟਰੀ ਨੂੰ ਬੰਧਕ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਾਲੀ ਸਾੜਨ ਵਾਲੇ ਕਿਸਾਨ ਦੀ ਜ਼ਮੀਨ ਦੀ ਤਸਦੀਕ ਕਰਨ ਲਈ ਅਧਿਕਾਰੀ ਗਏ ਸਨ। ਜਿੱਥੇ ਬੀ.ਕੇ.ਯੂ. ਏਕਤਾ ਉਗਰਾਹਾਂ ਵਾਲਿਆਂ ਨੇ ਅਧਿਕਾਰੀਆਂ ਨੂੰ ਘੇਰਾ ਪਾ ਲਿਆ ।
ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ. ਏਕਤਾ ਉਗਰਾਹਾਂ ਗੁਰਭੇਜ ਸਿੰਘ ਰੋਹੀ ਵਾਲਾ ਦੀ ਅਗਵਾਈ ‘ਚ ਅਧਿਕਾਰੀਆਂ ਨੂੰ ਬੰਧਕ ਬਣਾਇਆ ਗਿਆ ਅਤੇ ਕਈ ਘੰਟਿਆਂ ਬਾਅਦ ਵੀ ਨਹੀਂ ਛੱਡਿਆ ਗਿਆ। ਮੌਕੇ ‘ਤੇ ਡੀ.ਐੱਸ.ਪੀ. ਅਤੁਲ ਸੋਨੀ ਅਤੇ ਤਹਿਸੀਲਦਾਰ ਜਸਪਾਲ ਸਿੰਘ ਬਰਾੜ ਦੇ ਕਾਰਵਾਈ ਨਹੀਂ ਕਰਨ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਅਧਿਕਾਰੀਆਂ ਨੂੰ ਬੰਦੀ ਬਣਾਇਆ ਤੇ ਬੀਤੀ ਰਾਤ ਰਿਹਾਅ ਕੀਤਾ। ਇਸ ਦੌਰਾਨ ਕਿਸਾਨਾਂ ਨੇ ਸੜਕ ‘ਤੇ ਧਰਨਾ ਵੀ ਲਾਇਆ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ।