ਜੰਮੂ- ਗੁਲਮਰਗ ਦਾ ਸਕੀ ਸ਼ਹਿਰ ਸੋਮਵਾਰ ਸਵੇਰੇ ਬਰਫ਼ ਦੀ ਚਾਦਰ ਨਾਲ ਢੱਕ ਗਿਆ, ਕਿਉਂਕਿ ਇੱਥੇ ਰਾਤ ਭਰ ਬਰਫ਼ਬਾਰੀ ਹੋਈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਗੁਲਮਰਗ ‘ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 2 ਡਿਗਰੀ ਸੈਲਸੀਅਸ ਹੇਠਾਂ ਤੱਕ ਪਹੁੰਚ ਸਕਦਾ ਹੈ। ਮੌਸਮ ਵਿਭਾਗ ਅਨੁਸਾਰ, ਦਿਨ ਦੇ ਜ਼ਿਆਦਾ ਸਮੇਂ ਵੱਧ ਮੀਂਹ ਜਾਂ ਬਰਫ਼ਬਾਰੀ ਦੀ ਸੰਭਾਵਨਾ ਨਾਲ ਬੱਦਲ ਛਾਏ ਰਹਿਣਗੇ।
ਜੰਮੂ ਕਸ਼ਮੀਰ ‘ਚ ਬਰਫ਼ਾਰੀ ਅਤੇ ਮੀਂਹ ਕਾਰਨ ਮੁੱਖ ਰਾਜਮਾਰਗ ਬੰਦ ਕਰ ਦਿੱਤੇ ਗਏ ਹਨ ਅਤੇ ਉੱਚਾਈ ਵਾਲੇ ਇਲਾਕਿਆਂ ਦੇ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਕੁਪਵਾੜਾ ਦੇ ਮੈਦਾਨੀ ਅਤੇ ਹੇਠਲੇ ਇਲਾਕਿਆਂ ‘ਚ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਹੈ।