SGPC ਚੋਣਾਂ ਨੂੰ ਲੈ ਕੇ ਬੀਬੀ ਜਗੀਰ ਕੌਰ ਦੇ ਸਟੈਂਡ ‘ਤੇ ਜਥੇਦਾਰ ਦਾਦੂਵਾਲ ਦਾ ਵੱਡਾ ਬਿਆਨ

ਸ੍ਰੀ ਅਨੰਦਪੁਰ ਸਾਹਿਬ- ਐੱਸ. ਜੀ. ਪੀ. ਸੀ. ਦੀ ਹੋਣ ਜਾ ਰਹੀ ਚੋਣ ਨੂੰ ਲੈ ਕੇ ਪ੍ਰਤੀਕਰਮ ਪ੍ਰਗਟਾਉਂਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਬੀਬੀ ਜਗੀਰ ਕੌਰ ਵਲੋਂ ਖੁੱਲ੍ਹੇਆਮ ਬਾਦਲ ਪਰਿਵਾਰ ਖ਼ਿਲਾਫ਼ ਕੀਤੀ ਬਗਾਵਤ ਨੇ ਇਸ ਪਰਿਵਾਰਪ੍ਰਸਤੀ ਤੋਂ ਤੰਗ ਆਏ ਪੰਥਕ ਹਿਤੈਸ਼ੀਆਂ ਅਤੇ ਐੱਸ.ਜੀ.ਪੀ.ਸੀ. ਮੈਂਬਰਾਂ ਨੂੰ ਵਧੀਆ ਅਤੇ ਸੁਹਿਰਦ ਪਲੇਟਫਾਰਮ ਦਿੱਤਾ ਹੈ, ਜਿਸ ਦੀ ਚੜ੍ਹਤ ਨੂੰ ਵੇਖ ਕੇ ਸੁਖਬੀਰ ਬਾਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ । ਸੁਖਬੀਰ ਇਸ ਕਦਰ ਸੌੜੇ ਹੱਥਕੰਡਿਆਂ ’ਤੇ ਉਤਰ ਆਏ ਹਨ ਕਿ ਉਹ ਐੱਸ.ਜੀ.ਪੀ.ਸੀ. ਮੈਂਬਰਾਂ ਨੂੰ ਅਹੁਦੇਦਾਰੀਆਂ ਦੇ ਲਾਲਚ ਦੇਣ ਲੱਗ ਪਏ ਹਨ। ਹੁਣ ਸੁਖਬੀਰ ਕੋਲ ਨਾ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨ ਦਾ ਸਮਾਂ ਰਿਹਾ ਹੈ ਅਤੇ ਨਾ ਹੀ ਹਰਿਆਣਾ ਕਮੇਟੀ ਦੇ ਮੁੱਦੇ ’ਤੇ ਬਿਆਨਬਾਜ਼ੀ ਕਰਨ ਦਾ।

ਕਦੇ ਸੁਖਬੀਰ ਭਾਜਪਾ ਨਾਲ ਗਠਜੋੜ ਕਰ ਕੇ ਸਾਨੂੰ ਕਾਂਗਰਸ ਦੇ ਏਜੰਟ ਦੱਸਦੇ ਸਨ ਅਤੇ ਅੱਜ ਉਨ੍ਹਾਂ ਦਾ ਨਾਂ ਭਾਜਪਾ ਨਾਲ ਜੋੜ ਕੇ ਕਾਂਗਰਸ ਦੇ ਆਗੂਆਂ ਨਾਲ ਆਪਣਾ ਪ੍ਰਧਾਨ ਬਣਾਉਣ ਲਈ ਗੁਪਤ ਮੀਟਿੰਗਾਂ ਕਰ ਕੇ ਸਹਾਇਤਾ ਮੰਗ ਰਹੇ ਹਨ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਡੇਰਾ ਮੁਖੀ ਦੀ ਪੁਸ਼ਤਪਨਾਹੀ ’ਤੇ ਬੇਅਦਬੀ ਅਤੇ ਗੋਲੀਕਾਂਡ ’ਚ ਨਿਭਾਈ ਭੂਮਿਕਾ ਪਰਿਵਾਰ ਦੇ ਪਤਨ ਦਾ ਜ਼ਰੀਆ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਜਾਗਦੀ ਜ਼ਮੀਰ ਵਾਲੇ ਮੈਂਬਰਾਂ ਨੂੰ ਜ਼ਮੀਰ ਦੀ ਆਵਾਜ਼ ’ਤੇ ਇਸ ਪਰਿਵਾਰ ਦੀ ਅਗਵਾਈ ਛੱਡ ਦੇਣੀ ਚਾਹੀਦੀ ਹੈ ਅਤੇ ਸੰਗਤਾਂ ਵਲੋਂ ਨਕਾਰੇ ਲੋਕਾਂ ਨੂੰ ਪੰਥਕ ਸੰਸਥਾਵਾਂ ’ਚੋਂ ਬਾਹਰ ਦਾ ਰਾਹ ਦਿਖਾਉਣਾ ਚਾਹੀਦਾ ਹੈ।

Leave a Reply

Your email address will not be published. Required fields are marked *