ਲੰਡਨ: ਅਦਾਕਾਰਾ ਕਰੀਨਾ ਕਪੂਰ ਨੇ ਆਪਣੀ ਭੈਣ ਕ੍ਰਿਸ਼ਮਾ ਕਪੂਰ ਅਤੇ ਭੂਆ ਰੀਮਾ ਜੈਨ ਸਣੇ ਆਪਣੀਆਂ ਸਹੇਲੀਆਂ ਨਾਲ ਲੰਡਨ ਵਿੱਚ ਬਿਤਾਏ ਕੁਝ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਲੰਡਨ ਫੇਰੀ ਦੀਆਂ ਇਹ ਤਸਵੀਰਾਂ ਪਾਈਆਂ ਹਨ, ਜਿਨ੍ਹਾਂ ਵਿੱਚ ਉਹ ਆਪਣੀ ਭੂਆ ਰੀਮਾ ਜੈਨ ਤੇ ਹੋਰਨਾਂ ਨਾਲ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨਾਲ ਕਰੀਨਾ ਨੇ ਆਖਿਆ, ਲੌਂਚਿੰਗ ਵਿੱਦ ਦਿ ਲੇਡੀਜ਼ ਜ਼ਿਕਰਯੋਗ ਹੈ ਕਿ ਅਦਾਕਾਰਾ ਇਸ ਵੇਲੇ ਲੰਡਨ ਵਿੱਚ ਹੰਸਲ ਮਹਿਤਾ ਦੀ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ, ਜਿਸ ਵਿੱਚੋਂ ਮਿਲੇ ਕੁਝ ਫੁਰਸਤ ਦੇ ਪਲ ਉਸ ਨੇ ਆਪਣੇ ਰਿਸ਼ਤੇਦਾਰਾਂ ਨਾਲ ਬਿਤਾਏ ਹਨ। ਇਸ ਪ੍ਰਾਜੈਕਟ ਵਿੱਚ ਹੰਸਲ ਮਹਿਤਾ ਨਾਲ ਏਕਤਾ ਕਪੂਰ ਦੀ ਵੀ ਹਿੱਸੇਦਾਰੀ ਹੈ।
Related Posts
ਭਾਰਤ ਪਹੁੰਚਦੇ ਹੀ ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਲਿਆ ‘ਯੂ-ਟਰਨ’
ਨਵੀਂ ਦਿੱਲੀ : Maldives President Muizzu visit India: ਭਾਰਤ ਦੇ ਦੌਰੇ ‘ਤੇ ਆਏ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਹੁਣ…
ਕਿਸਾਨਾਂ ਦੇ ਰੇਲਵੇ ਟਰੈਕ ‘ਤੇ ਡੇਰੇ, ਜਲੰਧਰ-ਜੰਮੂ ਰੇਲ ਮਾਰਗ ਜਾਮ ਕਰਕੇ ਕੱਢੀ ਪੰਜਾਬ ਸਰਕਾਰ ਖ਼ਿਲਾਫ਼ ਭੜਾਸ
ਟਾਂਡਾ, 20 ਦਸੰਬਰ (ਬਿਊਰੋ)- ਪੰਜਾਬ ਸਰਕਾਰ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਕਿਸਾਨਾਂ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਕੀਤੇ…
ਟੀ-20 ਵਿਸ਼ਵ ਕੱਪ 2022 ਦਾ ਸ਼ਡਿਊਲ ਜਾਰੀ, ਭਾਰਤ-ਪਾਕਿ ਵਿਚਾਲੇ ਫਿਰ ਦੇਖਣ ਨੂੰ ਮਿਲੇਗਾ ਮਹਾ ਮੁਕਾਬਲਾ
ਦੁਬਈ, 21 ਜਨਵਰੀ (ਬਿਊਰੋ)-ਭਾਰਤੀ ਕ੍ਰਿਕਟ ਟੀਮ ਇਸ ਸਾਲ ਦੇ ਅੰਤ ਵਿਚ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦਾ ਆਪਣਾ…