ਲੁਧਿਆਣਾ, 1 ਨਵੰਬਰ, 2022:
ਲੁਧਿਆਣਾ ਪੁਲਿਸ ਨੇ ਨਾਕੇਬੰਦੀ ਦੌਰਾਨ ਇੰਟਰਪੋਲ ਦੇ ਇੱਕ ਫ਼ਰਜ਼ੀ ਅਧਿਕਾਰੀ ਨੂੰ ਕਾਬੂ ਕੀਤਾ ਹੈ, ਜਿਸ ਕੋਲੋਂ ਪੁਲਿਸ ਨੂੰ ਇੰਟਰਪੋਲ ਦਾ ਫਰਜ਼ੀ ਆਈ ਕਾਰਡ, ਪੁਲਿਸ ਦਾ ਸਟਿੱਕਰ ਲੱਗੀ ਹੋਈ ਕਾਰ, ਵਿਦੇਸ਼ੀ ਅਤੇ ਭਾਰਤੀ ਕਰੰਸੀ ਬਰਾਮਦ ਹੋਈ ਹੈ।
ਫੜੇ ਗਏ ਦੋਸ਼ੀ ਦੀ ਪਛਾਣ ਰਣਧੀਰ ਸਿੰਘ ਨਿਵਾਸੀ ਅਬਦੁੱਲਾਪੁਰ ਬਸਤੀ ਲੁਧਿਆਣਾ ਦੇ ਰੂਪ ਵਿੱਚ ਹੋਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਮਨਦੀਪ ਸਿੰਘ ਭੁੱਲਰ ਏਸੀਪੀ ਕੇਂਦਰੀ, ਲੁਧਿਆਣਾ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਪੁਲਿਸ ਦੇ ਸਟਿੱਕਰ ਲੱਗੀ ਇੱਕ ਕਾਰ ਨੂੰ ਜਦੋਂ ਰੋਕੇ ਪੁੱਛ ਗਿੱਛ ਕੀਤੀ ਗਈ ਤਾਂ ਉਕਤ ਕਾਰ ਚਾਲਕ ਵੱਲੋਂ ਆਪਣੇ ਆਪ ਨੂੰ ਇੰਟਰਪੋਲ ਦਾ ਉੱਚ ਅਧਿਕਾਰੀ ਦੱਸਿਆ ਅਤੇ ਉਸ ਸਬੰਧੀ ਜਦੋਂ ਦਸਤਾਵੇਜ਼ ਮੰਗੇ ਗਏ ਤਾਂ ਉਕਤ ਅਧਿਕਾਰੀ ਵੱਲੋਂ ਇੰਟਰਪੋਲ ਦਾ ਆਈ ਕਾਰਡ ਦਿਖਾਇਆ ਗਿਆ ਜਿਸ ਨੂੰ ਤਰੀਕੇ ਨਾਲ ਦੇਖਣ ’ਤੇ ਸ਼ੱਕ ਤੋਂ ਬਾਅਦ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਟੋਲ ਟੈਕਸ ਬਚਾਉਣ ਲਈ ਨਕਲੀ ਆਈ ਕਾਰਡ ਬਣਾ ਕੇ ਅਤੇ ਆਪਣੀ ਗੱਡੀ ’ਤੇ ਪੁਲਿਸ ਦਾ ਸਟਿੱਕਰ ਲਾ ਕੇ ਆਪਣੇ ਆਪ ਨੂੰ ਇੰਟਰਪੋਲ ਦਾ ਉੱਚ ਅਧਿਕਾਰੀ ਦੱਸਦਾ ਸੀ। ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |