ਚੰਡੀਗੜ੍ਹ, 13 ਅਕਤੂਬਰ- ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਭਵਨ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਪੰਜਾਬ ਵਿਚੋਂ ਪਾਣੀ ਦਾ ਇਕ ਤੁਪਕਾ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਦੇ ਲੋਕਾਂ ਦੇ ਨਾਲ ਹਨ ਤੇ ਪੰਜਾਬ ਦੀ ਧਰਤੀ ਤੋਂ ਇਕ ਬੂੰਦ ਵੀ ਪਾਣੀ ਦੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਵੀਂ ਸ਼ਰਾਬ ਨੀਤੀ ਤੋਂ ਪੰਜਾਬ ਸਰਕਾਰ ਨੂੰ ਮਾਲੀਏ ‘ਚ ਪਹਿਲੀ ਤਿਮਾਹੀ ‘ਚ 1170 ਕਰੋੜ ਰੁਪਏ ਦਾ ਵਾਧਾ ਹੋਇਆ ਹੈ।
2021 ਅਪ੍ਰੈਲ ਤੋਂ ਅਕਤੂਬਰ ਤੱਕ 3110 ਕਰੋੜ ਕਮਾਏ ਗਏ ਸਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪਹਿਲੀ ਤਿਮਾਹੀ ‘ਚ ਕੁਲ 4280 ਕਰੋੜ ਰੁਪਏ ਕਮਾਏ ਗਏ ਹਨ। ਪੰਜਾਬ ਸਰਕਾਰ ਦਾ ਸਲਾਨਾ ਟੀਚਾ 9000 ਕਰੋੜ ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚੋਂ ਸ਼ਰਾਬ ਮਾਫੀਆ ਖ਼ਤਮ ਹੋ ਚੁੱਕਾ ਹੈ ਜਦਕਿ ਪਿਛਲੇ 15 ਸਾਲਾਂ ‘ਚ ਜੇ ਮਹਿਜ਼ 7% ਨਾਲ ਹਿਸਾਬ ਲਾਈਏ ਤਾਂ ਹੁਣ ਤੱਕ ਸ਼ਰਾਬ ਮਾਫੀਆ ਨੇ 22526 ਕਰੋੜ ਦਾ ਘਾਟਾ ਪੰਜਾਬ ਨੂੰ ਪਇਆ ਹੈ।