ਬੱਧਨੀ ਕਲਾਂ, 9 ਅਕਤੂਬਰ – ਬੀਤੀ ਰਾਤ ਤਕਰੀਬਨ 8 ਵਜੇ ਦੇ ਕਰੀਬ ਕਸਬਾ ਬੱਧਨੀ ਕਲਾਂ ਦੇ ਪੁਰਾਣਾ ਬਾਜ਼ਾਰ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਮੋਟਰ ਸਾਈਕਲ ‘ਤੇ ਸਵਾਰ ਤਿੰਨ ਲੁਟੇਰੇ ਕਰਿਆਨਾ ਵਪਾਰੀ ਰਜਿੰਦਰ ਕੁਮਾਰ ਜੋਸ਼ੀ ਤੋਂ ਰੁਪਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਸਾਰ ਹੀ ਡੀ.ਐੱਸ.ਪੀ ਮਨਜੀਤ ਸਿੰਘ ਢੇਸੀ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਸਮੇਂ ਡੀ.ਐੱਸ.ਪੀ ਢੇਸੀ ਨੇ ਕਿਹਾ ਕਿ ਸੀ.ਸੀ.ਟੀ.ਵੀ ਕੈਮਰਿਆਂ ਅਤੇ ਹੋਰ ਪਹਿਲੂਆਂ ਦੀ ਜਾਂਚ ਰਾਹੀਂ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
Related Posts
ਮੀਂਹ ਬਣਿਆ ਆਫ਼ਤ : ਮੋਹਾਲੀ ਦੇ ਖਰੜ ਦੇ ਸਰਕਾਰੀ ਸਕੂਲ ‘ਚ ਭਰਿਆ ਪਾਣੀ, ਬੱਚਿਆਂ ਨੂੰ ਘਰ ਵਾਪਸ ਭੇਜਿਆ, ਸਕੂਲ ਬੰਦ
ਚੰਡੀਗੜ੍ਹ : ਪੰਚਕੂਲਾ ਅਤੇ ਮੋਹਾਲੀ ‘ਚ ਸਵੇਰ ਤੋਂ ਹੀ ਜ਼ੋਰਦਾਰ ਮੀਂਹ ਪੈ ਰਿਹਾ ਹੈ। ਹੁਣ ਇਹ ਮੀਂਹ ਲੋਕਾਂ ਲਈ ਆਫ਼ਤ…
J&K : ਵਿਧਾਨ ਸਭਾ ਸੈਸ਼ਨ ਲਈ ਕਸ਼ਮੀਰ ‘ਚ ਸੁਰੱਖਿਆ ਸਖ਼ਤ, ਵੱਖ-ਵੱਖ ਥਾਵਾਂ ‘ਤੇ ਮੋਬਾਈਲ ਬੰਕਰ ਵਾਹਨ ਤਾਇਨਾਤ
ਜੰਮੂ : ਕਸ਼ਮੀਰ ‘ਚ ਵਧਦੀਆਂ ਅੱਤਵਾਦੀ ਗਤੀਵਿਧੀਆਂ ਅਤੇ ਸੋਮਵਾਰ ਤੋਂ ਸ਼੍ਰੀਨਗਰ ‘ਚ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਦੇ ਮੱਦੇਨਜ਼ਰ…
UP ਦੇ ਜੌਨਪੁਰ ’ਚ ਵੱਡਾ ਹਾਦਸਾ; ਮਾਲਗੱਡੀ ਦੀਆਂ 21 ਬੋਗੀਆਂ ਪਲਟੀਆਂ, ਰੇਲ ਆਵਾਜਾਈ ਠੱਪ
ਜੌਨਪੁਰ, 11 ਨਵੰਬਰ (ਦਲਜੀਤ ਸਿੰਘ)- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਵਿਚ ਵੀਰਵਾਰ ਯਾਨੀ ਕਿ ਅੱਜ ਸਵੇਰੇ ਸ਼੍ਰੀਕ੍ਰਿਸ਼ਨ ਨਗਰ (ਬਦਲਾਪੁਰ) ਰੇਲਵੇ ਸਟੇਸ਼ਨ ਦੇ…