ਜਲੰਧਰ (ਬਿਊਰੋ) – ਅੱਜ ਤੋਂ ਅੱਸੂ ਦੇ ਨਰਾਤੇ ਸ਼ੁਰੂ ਹੋ ਗਏ ਹਨ। ਅੱਜ ਪਹਿਲਾ ਨਰਾਤਾ ਹੈ। ਨਰਾਤੇ ਦੇ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੀ ਪੂਜਾ ਦਾ ਵਿਧਾਨ ਹੈ। 9 ਮਾਤਾਵਾਂ ‘ਚ ਸਭ ਤੋਂ ਪ੍ਰਮੁੱਖ ਦੇਵੀ ਹੈ ਸ਼ੈਲਰਾਜ ਹਿਮਾਲਾ ਦੀ ਕੰਨਿਆ ਹੋਣ ਕਾਰਨ ਇਨ੍ਹਾਂ ਨੂੰ ਸ਼ੈਲਪੁੱਤਰੀ ਕਿਹਾ ਗਿਆ ਹੈ, ਮਾਂ ਸ਼ੈਲਪੁੱਤਰੀ ਨੇ ਸੱਜੇ ਹੱਥ ‘ਚ ਤ੍ਰਿਸ਼ੂਲ ਅਤੇ ਖੱਬੇ ਹੱਥ ‘ਚ ਕਮਲ ਦਾ ਫੁੱਲ ਹੈ।
ਸ਼ਾਸਤਰਾਂ ਅਨੁਸਾਰ ਨਰਾਤੇ ਦੇ ਪਹਿਲੇ ਦਿਨ ਮਾਂ ਦੇ ਸਰੀਰ ‘ਤੇ ਚੰਦਨ ਦਾ ਲੇਪ ਅਤੇ ਵਾਲ ਧੋਣੇ ਲਈ ਤ੍ਰਿਫਲਾ ਅਰਪਿਤ ਕਰੋ। ਅਜਿਹਾ ਕਰਨ ਨਾਲ ਮਾਂ ਆਪਣੇ ਭਗਤਾਂ ‘ਤੇ ਕ੍ਰਿਪਾ ਕਰਦੀ ਹੈ।